ਨੋਜਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਸਥਾਪਿਤ ਕੀਤੇ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ, ਬੇਰੁਜਗਾਰ ਨੋਜਵਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਤਿਲਕ ਰਾਜ ਪੁੱਤਰ ਸ਼੍ਰੀ ਅਮੀਰ ਚੰਦ, ਨਿਵਾਸੀ ਪਿੰਡ ਪਿੰਡੀ, ਤਹਿਸੀਲ ਗੁਰੂ ਹਰਿ ਸਹਾਏ, ਜਿਲਾ ਫਿਰੋਜ਼ਪੁਰ, ਨੇ ਦੱਸਿਆ ਕਿ ਉਸ ਨੂੰ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 08-01-2021 ਨੂੰ ਹੋਣ ਵਾਲੇ ਪਲੇਸਮੈਂਟ ਕੈਂਪ ਬਾਰੇ ਸੋਸ਼ਲ ਮੀਡਿਆਂ ਰਾਹੀਂ ਜਾਣਕਾਰੀ ਪ੍ਰਾਪਤੀ ਹੋਈ। ਤਿਲਕ ਰਾਜ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਰਾਹੀਂ ਉਸ ਨੇ ਸੱਤਿਆ ਮਾਇਕਰੋ ਕੈਪੀਟਲ ਕੰਪਨੀ ਵਿੱਚ ਇੰਟਰਿਵਿਉ ਦਿੱਤੀ। ਇੰਟਰਵਿਉ ਤੋਂ ਬਾਅਦ ਉਸ ਦੀ ਸਿਲੈਕਸ਼ਨ ਫੀਲਡ ਅਫਸਰ ਦੇ ਅਹੁਦੇ ਤੇ ਹੋਈ। ਸਿਲਕਸ਼ਨ ਤੋਂ ਮੈ ਬਹੁਤ ਖੁਸ਼ ਹਾਂ ਅਤੇ ਹੁਣ ਮੈ ਆਪਣੇ ਪੈਰਾਂ ਤੇ ਖੜਾ ਹਾਂ। ਤਿਲਕ ਰਾਜ ਨੇ ਦੱਸਿਆ ਕਿ ਪੜਾਈ ਪੂਰੀ ਹੋਣ ਉਪਰੰਤ ਮੈਂ ਨੌਕਰੀ ਦੀ ਭਾਲ ਵਿੱਚ ਸੀ। ਹੁਣ ਬਿਊਰੋ ਦੇ ਸਹਿਯੋਗ ਨਾਲ ਮੈਂ ਨੌਕਰੀ ਪ੍ਰਾਪਤ ਕਰ ਲਈ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਕਾਬਲ ਬਣ ਚੁੱਕਾ ਹਾਂ। ਇਸ ਮੋਕੋ ਜਿਲਾ ਰੋਜਗਾਰ ਅਫਸਰ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਜਿਲਾ ਰੋਜਗਾਰ ਤੇ ਕਾਰੋਬਾਰ ਦਫਤਰ,ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣਾ ਨਾਮ ਦਰਜ ਕਾਰਵਾਉਣ ਤਾਂ ਜੋ ਰੋਜਗਾਰ ਅਤੇ ਕਾਰੋਬਾਰ ਦੇ ਵੱਖ-ਵੱਖ ਮੋਕਿਆ ਦੀ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਕਾਰਵਾਈ ਜਾ ਸਕੇ ਅਤੇ ਉਹ ਇਹਨਾਂ ਮੋਕਿਆ ਦਾ ਲਾਭ ਪ੍ਰਾਪਤ ਕਰ ਸਕਣ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਿਲਾ ਰੋਜਗਾਰ ਅਤੇ ਕਾਰੋਬਾਰ ਦਫਤਰ ਤੋਂ ਸਿਰਫ ਨੋਕਰੀਆਂ ਸਬੰਧੀ ਹੀ ਜਾਣਕਾਰੀ ਹੀ ਨਹੀ ਪ੍ਰਾਪਤ ਹੁੰਦੀ, ਇਸ ਤੋ ਇਲਾਵਾ ਬਿਊਰੋ ਵਿਖੇ ਕੈਰੀਅਰ ਕਾਊਂਸ਼ਲਿੰਗ, ਫਰੀ ਇਨਟਰਨੈਟ, ਲਾਇਬ੍ਰੇਰੀ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਵੱਖ-ਵੱਖ ਅਦਾਰਿਆਂ ਦੁਆਰਾ ਸਵੈ ਰੋਜਗਾਰ ਸਕੀਮਾਂ ਤਹਿਤ ਲੋਨ ਮੁਹੱਇਆ ਕਰਵਾਉਣ ਲਈ ਸਹਾਇਤਾ ਵੀ ਕੀਤੀ ਜਾਂਦੀ ਹੈ।