Malout News

ਬਰਸੀ ਤੇ ਵਿਸ਼ੇਸ਼

ਮਲੋਟ : ਕਾਮਰੇਡ ਅਰਜਨ ਸਿੰਘ ਬਿਲਾਸਪੁਰ ਪਿੰਡ ਦੀ ਅਜਿਹੀ ਵਿਲੱਖਣ ਸ਼ਖਸ਼ੀਅਤ ਹੋਈ ਹੈ ਜੋ ਕੇਵਲ ਬਿਲਾਸਪੁਰ ਦੀ ਨਾ ਹੋ ਕੇ ਪੂਰੀ ਮਨੁੱਖਤਾ ਲਈ ਇੱਕ ਮਿਸਾਲ ਬਣੀ। ਉਹਨਾਂ ਨੇ ਆਪਣਾ ਜੀਵਨ ਮਾਨਵਵਾਦੀ ਸੋਚ ਤੋਂ ਆਰੰਭ ਕਰਕੇ, ਸਮਾਜਵਾਦੀ ਲਹਿਰ ਨਾਲ ਜੁੜਦਿਆਂ, ਰਾਜਨੀਤਿਕ ਖੇਤਰ ਵਿੱਚ ਆਪਣੀ ਵਿਲੱਖਣ ਛਾਪ ਛੱਡੀ। ਉਹ ਦੂਰਦਰਸ਼ੀ ਅਤੇ ਚੇਤਨ ਪ੍ਰਤਿਭਾ ਦੇ ਮਾਲਕ ਹੁੰਦਿਆਂ, ਦੱਬੇ-ਕੁਚਲੇ ਦਲਿਤ ਭਾਈਚਾਰੇ ਅਤੇ ਕਿਰਤੀ ਵਰਗ ਦਾ ਸਾਥ ਦਿੰਦਿਆਂ ਇਸ ਗੱਲ ਨੂੰ ਉਭਾਰਿਆ ਕਿ ਵਿਅਕਤੀ ਦੇ ਜੀਵਨ ਵਿੱਚ ਵਿਦਿਆ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਹ ਹੱਕ ਹਰ ਵਿਅਕਤੀ ਨੂੰ ਮਿਲਣਾ ਚਾਹੀਦਾ ਹੈ। ਵਿੱਦਿਆ ਤੋਂ ਬਿਨਾਂ ਲੋਕ ਚੇਤਨਾ ਅਸੰਭਵ ਹੈ। ਇਸ ਲਈ ਉਹਨਾਂ ਆਪਣੇ ਪੰਜੇ ਬੱਚਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਉੱਚ ਸਿੱਖਿਆ ਗ੍ਰਹਿਣ ਕਰਵਾਈ। ਕਾਮਰੇਡ ਅਰਜਨ ਸਿੰਘ ਦੀ 41ਵੀਂ ਬਰਸੀ ਉਹਨਾਂ ਦੀ ਦੇਸ਼ ਕੌਮ ਦੀ ਸਮਰਪਣਾ ਅਧੀਨ ਉਸ ਕੁਰਬਾਨੀ ਨੂੰ ਮੁੜ ਸੁਰਜੀਤ ਕਰਦੀ ਹੈ ਜਿਹੜੀ ਉਹਨਾਂ ਸਮੁੱਚੀ ਲੋਕਾਈ ਲਈ ਦਿੱਤੀ। ਭਾਵੇਂ ਉਹ ਆਰਥਿਕ ਪੱਖੋਂ ਥੁੜ•ੇ ਪਰਿਵਾਰ ਵਿੱਚ ਪੈਦਾ ਹੋਏ ਪਰ ਉਹਨਾਂ ਦੇ ਸਿਧਾਂਤ ਅਮੀਰ ਸਨ। ਕਾਮਰੇਡ ਅਰਜਨ ਸਿੰਘ ਜੀ ਦਾ ਜਨਮ 5 ਸਤੰਬਰ, 1916 ਨੂੰ ਸੂਬੇਦਾਰ ਕਿਸ਼ਨ ਸਿੰਘ ਤੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਪਿੰਡ ਬਿਲਾਸਪੁਰ (ਹੁਣ ਜ਼ਿਲ•ਾ ਮੋਗਾ) ਵਿੱਚ ਹੋਇਆ। ਉਹਨਾਂ ਨੇ ਫੌਜ ਦੀ ਸੇਵਾ ਕੀਤੀ ਅਤੇ ਫੌਜ ਦੀ ਸੇਵਾ ਬਦਲੇ ਉਹਨਾਂ ਨੂੰ ਸਰਦਾਰ ਬਹਾਦਰ ਦਾ ਰੁਤਬਾ ਵੀ ਦਿੱਤਾ ਗਿਆ। ਮਰੇਡ ਅਰਜਨ ਸਿੰਘ ਨੇ 1 ਸਤੰਬਰ 1938 ਨੂੰ ਫੌਜ ਦੀ ਸੇਵਾ ਸੁਰੂ ਕੀਤੀ। ਉਹਨਾਂ ਨੇ ਫੌਜ ਵਿੱਚ ਸਹਾਇਕ ਰੇਂਜਰ ਦਾ ਰੁਤਬਾ ਗ੍ਰਹਿਣ ਕੀਤਾ ਅਤੇ ਫ਼ਿਰ ਬਤੌਰ ਸੂਬੇਦਾਰ ਸੇਵਾ ਮੁਕਤ ਹੋਏ। ਜਿਸ ਸਮੇਂ ਉਹ ਫੌਜ ਦੀ ਸੇਵਾ ਨਿਭਾਅ ਰਹੇ ਸਨ, ਉਸ ਸਮੇਂ ਭਾਰਤ ਗੁਲਾਮ ਸੀ ਅਤੇ ਉਹ ਹਰ ਸਮੇਂ ਅਜ਼ਾਦੀ ਦਾ ਸੁਪਨਾ ਲੈਂਦੇ ਸਨ। ਫੌਜ ਦੀ ਸੇਵਾ ਮੁਕਤੀ ਉਪਰੰਤ ਉਹਨਾਂ ”ਖੇਤ ਮਜ਼ਦੂਰ ਸਭਾ” ਦਾ ਮਾਰਗ ਦਰਸ਼ਨ ਕੀਤਾ ਅਤੇ ਇਸ ਸਭਾ ਵਿੱਚ ਸੇਵਾ ਕਰਤਿਆਂ ਉਹਨਾਂ ਇਸ ਸਭਾ ਦੀ ਪ੍ਰਧਾਨਗੀ ਦਾ ਅਹੁਦਾ ਆਪਣੀ ਲੋਕ ਪੱਖੀ ਅਤੇ ਲੋਕ ਮੁਖੀ ਸੋਚ ਸਦਕਾ ਗ੍ਰਹਿਣ ਕੀਤਾ। ਉਹਨਾਂ ਇਹ ਮਹਿਸੂਸ ਕੀਤਾ ਕਿ ਜੇ ਸਮਾਜ ਵਿੱਚ ਤਬਦੀਲੀ ਆ ਸਕਦੀ ਹੈ ਤਾਂ ਉਹ ਕਮਿਊਨਿਸਟ ਲਹਿਰ ਦੇ ਸੰਘਰਸ਼ ਅਧੀਨ ਆ ਸਕਦੀ ਹੈ ਜਿਸ ਸਦਕਾ ਉਹਨਾਂ ਨੇ ”ਜੰਗ-ਏ-ਅਜ਼ਾਦੀ” ਮੈਦਾਨ ਵਿੱਚ ਜੂਝਣਾ ਠੀਕ ਸਮਝਿਆ। ਉਹਨਾਂ ਇਸ ਲਹਿਰ ਵਿੱਚ ਉਸਾਰੂ ਭੂਮਿਕਾ ਨਿਭਾਈ ਅਤੇ ਉਹ ਕਮਿਊਨਿਸਟ ਲਹਿਰ ਦੇ ਰਾਸ਼ਟਰੀ ਆਗੂ ਨਬੂੰਦਰਪਾਕ ਦੇ ਸੰਪਰਕ ਵਿੱਚ ਆਏ। ਕਾਮਰੇਡ ਅਰਜਨ ਸਿੰਘ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਦਿਆਂ ਰਾਜਸੀ ਨੇਤਾ ਦੀ ਭੂਮਿਕਾ ਨਿਭਾਉਂਦਿਆਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਜਿੰਮੇਵਾਰੀ ਨਿਭਾਈ। ਇਸ ਉਪਰੰਤ 1957 ਵਿੱਚ ਅਸੰਬਲੀ ਹਲਕਾ ਨਿਹਾਲ ਸਿੰਘ ਵਾਲਾ ਤੋਂ ਚੋਣ ਲੜੀ ਅਤੇ ਕਮਿਊਨਿਸਟ ਲਹਿਰ ਨੂੰ ਹੁਲਾਰਾ ਦਿੱਤਾ। ਕਾਮਰੇਡ ਅਰਜਨ ਸਿੰਘ ਲੋਕ ਪੱਖੀ ਸਿਧਾਤਾਂ ਤੇ ਪਹਿਰਾ ਦਿੰਦਿਆਂ 25-26 ਸਤੰਬਰ, 1978 ਦੀ ਰਾਤ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਕਾਮਰੇਡ ਅਰਜਨ ਸਿੰਘ ਦੇ ਪਦ ਚਿੰਨ•ਾਂ ਤੇ ਚਲਦਿਆਂ ਉਹਨਾਂ ਦੇ ਸਪੁੱਤਰ ਸਰਦਾਰ ਅਜਾਇਸ ਸਿੰਘ ਭੱਟੀ ਉੱਚ ਪ੍ਰਸ਼ਾਸਨਿਕ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਲੋਕ ਸੇਵਾ ਵਿੱਚ ਜੁਟ ਗਏ। ਉਹ ਪਹਿਲੀ ਵਾਰ ਸਾਲ 2007 ਵਿੱਚ ਹਲਕਾ ਨਥਾਣਾ (ਹੁਣ ਭੁੱਚੋ ਮੰਡੀ) ਤੋਂ ਐਮ.ਐਲ.ਏ. ਦੀ ਚੋਣ ਜਿੱਤੀ ਅਤੇ ਲਗਾਤਾਰ ਤਿੰਨ ਵਾਰ ਐਮ.ਐਲ.ਏ. ਦੀ ਚੋÎਣ ਜਿੱਤਣ ਉਪਰੰਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਲਈ ਨਿਰਵਿਰੋਧ ਚੁਣੇ ਜਾਣ ਉਪਰੰਤ ਸੇਵਾ ਨਿਭਾਅ ਰਹੇ ਹਨ। ਉਹਨਾਂ ਦਾ ਪੋਤਰਾ ਅਮਨਪ੍ਰੀਤ ਸਿੰਘ ਭੱਟੀ ਜਿਸ ਨੂੰ ਦੱਬੇ ਕੁਚਲੇ ਦਲਿਤ ਅਤੇ ਕਿਰਤੀਆਂ ਦੀ ਸੇਵਾ ਕਰਨ ਦੀ ਪ੍ਰੇਰਣਾ ਆਪਣੇ ਵਿਰਸੇ ਵਿੱਚੋਂ ਪ੍ਰਾਪਤ ਹੈ।ਉਹਨਾਂ ਦੀ ਲੋਕਾਂ ਵਿੱਚ ਹਰਮਨ ਪਿਆਰਤਾ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਨੇ ”ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ” ਦਾ ਮੈਂਬਰ ਬਣਾਇਆ ਹੈ ਅਤੇ ਉਸ ਨੇ ਆਪਣੇ ਇਲਾਕੇ ਵਿੱਚ ਪਿਛਲੇ ਦੋ ਸਾਲਾਂ ਵਿੱਚ ਲੋਕ ਪੱਖੀ ਅਤੇ ਲੋਕ ਮੁਖੀ ਸੋਚ ਸਦਕਾ ਹਰ ਲੋੜਵੰਦ ਦੀ ਸਹਾਇਤਾ ਕਰਨਾ ਆਪਣਾ ਉਦੇਸ਼ ਨਿਸਚਿਤ ਕੀਤਾ ਹੋਇਆ ਹੈ। ਇਸਤੋਂ ਇਲਾਵਾ ਕਾਮਰੇਡ ਅਰਜਨ ਸਿੰਘ ਦੇ ਸਪੁਤਰ ਸੁਖਮੰਦਰ ਸਿੰਘ ਭੱਟੀ ਜੋ ਜ਼ਿਲ•ਾ ਖੁਰਾਕ ਸਪਲਾਈ ਕੰਟਰੋਲਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਅਤੇ ਸੁਰਜੀਤ ਸਿੰਘ ਭੱਟੀ ਬਤੌਰ ਪਟਵਾਰੀ ਸੇਵਾ ਮੁਕਤ ਹੋ ਕੇ ਲੋਕ ਸੇਵਾ ਨਾਲ ਜੁੜੇ ਹੋਏ ਹਨ। ਮਿਤੀ 28 ਸਤੰਬਰ, 2019 ਦਿਨ ਸ਼ਨੀਵਾਰ ਨੂੰ ਕਾਮਰੇਡ ਅਰਜਨ ਸਿੰਘ ਦੀ 41ਵੀਂ ਬਰਸੀ ਦਾ ਭੋਗ ਗੁਰਦੁਆਰਾ ਜੀਵਨ ਪ੍ਰਕਾਸ਼, ਮਾਡਲ ਟਾਊਨ, ਫੇਜ਼-1, ਬਠਿੰਡਾ ਵਿਖੇ ਸਵੇਰੇ 10.30 ਵਜੇ ਪਾਇਆ ਜਾਵੇਗਾ। ਅਜੋਕੀ ਪੀੜ•ੀ ਨੂੰ ਜਾਣੂ ਕਰਵਾਉਣ ਲਈ ਅਤੇ ਮਹਾਨ ਸ਼ਖਸ਼ੀਅਤ ਦੀ ਸਮਾਜ ਨੂੰ ਦਿੱਤੀਆਂ ਅਥਾਹ ਸੇਵਾਵਾਂ ਸਦਕਾ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਦੀਆਂ ਉਚੀਆਂ ਸ਼ਖਸ਼ੀਅਤਾਂ ਕਾਮਰੇਡ ਅਰਜਨ ਸਿੰਘ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੀਆਂ ਹਨ।

Leave a Reply

Your email address will not be published. Required fields are marked *

Back to top button