District NewsMalout News
ਅਬੋਹਰ ਦੀ ਨਟਰੰਗ, ਨਾਟ ਸੰਸਥਾ (ਰਜਿ.) ਵੱਲੋਂ ਮਲੋਟ ਦੇ ਗੌਰਵ ਭਠੇਜਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਮਲੋਟ: ਨਟਰੰਗ, ਨਾਟ ਸੰਸਥਾ, (ਰਜਿ.) ਅਬੋਹਰ ਵੱਲੋਂ ਬੀਤੀ ਸ਼ਾਮ ਕਰਵਾਏ ਗਏ ਸਮਾਗਮ ਵਿੱਚ ਗੌਰਵ ਭਠੇਜਾ ਦਾ ਰੰਗਮੰਚ ਦੇ ਖੇਤਰ ਵਿੱਚ ਯੋਗਦਾਨ ਨੂੰ ਵੇਖਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੌਰਤਲਬ ਹੈ ਕਿ ਗੌਰਵ ਭੱਠੇਜਾ ਨੇ ਮਲੋਟ ਖੇਤਰ ਵਿੱਚ ਰੰਗਮੰਚ ਨੂੰ ਬਹੁਤ ਪ੍ਰਫੁੱਲਿਤ ਕੀਤਾ ਹੈ ਅਤੇ ਉਹਨਾਂ ਦੇ ਨਿਰਦੇਸ਼ਨ ਹੇਠ ਕੰਮ ਕਰ ਚੁੱਕੇ ਕਈ
ਕਲਾਕਾਰ ਫ਼ਿਲਮਾਂ ‘ਚ ਵੀ ਆਪਣਾ ਭਵਿੱਖ ਸਵਾਰ ਰਹੇ ਹਨ। ਉਹਨਾਂ ਦੀ ਇਸ ਪ੍ਰਾਪਤੀ ਤੇ ਪਲੇਅ ਹਾਊਸ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਜ ਰੱਸੇਵੱਟ, ਸ਼੍ਰੀ ਮਨੋਜ ਅਸੀਜਾ, ਸ਼੍ਰੀ ਗੁਲਸ਼ਨ ਭਠੇਜਾ ਅਤੇ ਸਮੂਹ ਰੰਗਕਰਮੀਆਂ ਨੇ ਵਧਾਈ ਦਿੱਤੀ। ਗੌਰਵ ਭੱਠੇਜਾ ਨੇ ਦੱਸਿਆ ਕਿ ਮਲੋਟ ਦੇ ਦਰਸ਼ਕਾਂ ਲਈ ਬਹੁਤ ਹੀ ਜਲਦ ਨਵਾਂ ਨਾਟਕ ਲੈ ਕੇ ਹਾਜ਼ਿਰ ਹੋ ਰਹੇ ਹਾਂ।
Author: Malout Live