World News

ਸਪੇਨ ‘ਚ ਤੂਫਾਨ ‘ਗਲੋਰੀਆ’ ਕਾਰਨ 11 ਲੋਕਾਂ ਦੀ ਮੌਤ

ਸਪੇਨ ਦੇ ਪੂਰਬੀ ਅਤੇ ਦੱਖਣੀ ਤੱਟ ‘ਤੇ ਤਬਾਹੀ ਮਚਾਉਣ ਵਾਲੇ ਤੂਫਾਨ ‘ਗਲੋਰੀਆ’ ਦੇ ਕਾਰਨ ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ। ਬਚਾਅਕਰਮੀ ਚਾਰ ਲਾਪਤਾ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਉੱਤਰ-ਪੂਰਬੀ ਕਾਤਾਲੋਨੀਆ ਖੇਤਰ ਵਿਚ ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਤਟੀ ਅਮੇਟਲਾ ਦੇ ਮਾਰ ਵਿਚ ਮੱਛੀ ਫੜ ਰਹੇ 50 ਸਾਲਾ ਵਿਅਕਤੀ ਦੀ ਮੌਤ ਨਾਲ ਹੁਣ ਤੱਕ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 11 ਹੋ ਚੁੱਕੀ ਹੈ।

ਇਸ ਤੋਂ ਪਹਿਲਾਂ ਕਾਬਾਸੇਸ ਵਿਚ ਇਕ ਗੱਡੀ ਦੇ ਅੰਦਰ ਇਕ ਵਿਅਕਤੀ ਦੀ ਲਾਸ਼ ਮਿਲੀ ਸੀ ਅਤੇ ਪੂਰਬੀ ਐਲੀਕੇਂਟ ਖੇਤਰ ਦੇ ਅਲਕੋਈ ਵਿਚ ਭਾਰੀ ਮੀਂਹ ਦੇ ਕਾਰਨ ਇਕ ਘਰ ਢਹਿ-ਢੇਰੀ ਹੋਗਿਆ ਅਤੇ ਇਕ 75 ਸਾਲਾ ਮਹਿਲਾ ਦੀ ਮੌਤ ਹੋ ਗਈ। ਇਸ ਦੇ ਇਲਾਵਾ ਐਤਵਾਰ ਨੂੰ ਤੂਫਾਨ ਦੀ ਚਪੇਟ ਵਿਚ ਆਉਣ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਸੀ। ਤੂਫਾਨ ਕਾਰਨ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ ਕਿਉਂਕਿ ਕਾਤਾਲੋਨੀਆ ਅਤੇ ਬਾਲੇਰਿਕ ਟਾਪੂ ਸਮੂਹ ‘ਤੇਤ 4 ਲੋਕ ਹਾਲੇ ਵੀ ਲਾਪਤਾ ਹਨ।ਭਾਵੇਂਕਿ ਹੁਣ ਤੂਫਾਨ ਕਮਜ਼ੋਰ ਪੈ ਗਿਆ ਹੈ। ਪ੍ਰਧਾਨ ਮੰਤਰੀ ਪੇਡਰੋ ਸਾਨਚੇਜ ਨੇ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕੁਝ ਇਲਾਕਿਆਂ ਦਾ ਵੀਰਵਾਰ ਨੂੰ ਦੌਰਾ ਕੀਤਾ। ਤੂਫਾਨ ਗਲੋਰੀਆ ਨਾਲ ਦੱਖਣੀ ਫਰਾਂਸ ਦੇ ਕੁਝ ਹਿੱਸੇ ਵੀ ਪ੍ਰਭਾਵਿਤ ਹੋਏ। ਇੱਥੇ ਪਾਇਰੇਨੀਸ-ਓਰੀਏਂਟੇਲਸ ਖੇਤਰ ਵਿਚੋਂ 1,500 ਲੋਕਾਂ ਨੂੰ ਕੱਢਣਾ ਪਿਆ।

Leave a Reply

Your email address will not be published. Required fields are marked *

Back to top button