District NewsMalout News

ਐੱਸ.ਓ.ਆਈ ਮਾਲਵਾ ਜੋਨ-1 ਦੇ ਪ੍ਰਧਾਨ ਸ੍ਰ. ਜਸ਼ਨਪ੍ਰੀਤ ਸਿੰਘ ਔਲਖ ਨੇ ਕੀਤਾ ਸ੍ਰ. ਹਰਪ੍ਰੀਤ ਸਿੰਘ ਕੋਟਭਾਈ ਦਾ ਧੰਨਵਾਦ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ੍ਰ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਐੱਸ.ਓ.ਆਈ ਦੇ ਕੋਆਰਡੀਨੇਟਰ ਸ੍ਰ. ਗੁਰਪ੍ਰੀਤ ਸਿੰਘ ਰਾਜੂ ਖੰਨਾਂ ਅਤੇ ਐੱਸ.ਓ.ਆਈ ਦੇ ਪ੍ਰਧਾਨ ਸ੍ਰ. ਰਣਬੀਰ ਸਿੰਘ ਢਿੱਲੋਂ ਵੱਲੋਂ ਐੱਸ.ਓ.ਆਈ ਮਾਲਵਾ ਜੋਨ-1 ਦੇ ਨਵ-ਨਿਯੁਕਤ ਪ੍ਰਧਾਨ ਸ੍ਰ. ਜਸ਼ਨਪ੍ਰੀਤ ਸਿੰਘ ਔਲਖ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਹਰਪ੍ਰੀਤ ਸਿੰਘ ਕੋਟਭਾਈ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ। ਜਸ਼ਨ ਔਲਖ ਨੇ 2023 ਵਿੱਚ ਡੀ.ਏ.ਵੀ ਕਾਲਜ ਚੰਡੀਗੜ ਵਿੱਚ ਇਲੈਕਸ਼ਨ ਲੜਿਆ ਅਤੇ 228 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਪਹਿਲੇ ਐੱਸ.ਓ.ਆਈ ਦੇ ਪ੍ਰਧਾਨ ਬਣੇ।

ਇਸ ਦੇ ਨਾਲ-ਨਾਲ ਜਸ਼ਨ ਔਲਖ ਦੇ ਦਾਦਾ ਜੀ ਸ੍ਰ. ਜੀਤ ਸਿੰਘ ਵੀ ਪਿੰਡ ਲੱਕੜਵਾਲਾ ਦੇ ਸਰਪੰਚ ਰਹਿ ਕੇ ਪਿੰਡ ਦੀ ਸੇਵਾ ਨਿਭਾਈ ਅਤੇ ਜਸ਼ਨ ਦੇ ਪਿਤਾ ਸ੍ਰ. ਪੁਸ਼ਪਿੰਦਰ ਸਿੰਘ ਵੀ ਬਲਾਕ ਸੰਮਤੀ ਮੈਂਬਰ ਰਹੇ ਹਨ ਅਤੇ ਹੁਣ ਸਰਕਲ ਈਨਾਖੇੜਾ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਹਨ। ਇਸ ਸਮੇਂ ਸ੍ਰ. ਮੌਕੇ ਗੁਰਮੇਲ ਸਿੰਘ ਲੱਖੇਵਾਲੀ, ਸ੍ਰ. ਸਰੋਜ ਸਿੰਘ ਪ੍ਰਧਾਨ, ਸ੍ਰ. ਪੁਸ਼ਪਿੰਦਰ ਸਿੰਘ ਲੱਕੜਵਾਲ਼ਾ, ਪ੍ਰਿਤਪਾਲ ਸਿੰਘ ਪਿੰਡ ਮਲੋਟ, ਰਘਵੀਰ ਸਿੰਘ ਸਰਪੰਚ ਖਾਨੇ ਕੀ ਢਾਬ, ਚਰਨਜੀਤ ਸਿੰਘ ਸਰਪੰਚ ਭੁਲੇਰੀਆ, ਪ੍ਰਹਲਾਦ ਸਿੰਘ ਲੱਕੜਵਾਲਾ, ਤਰਸੇਮ ਸਿੰਘ ਲੱਕੜਵਾਲਾ ਅਤੇ  ਸੁਖਮਨ ਸਿੰਘ ਹਾਜ਼ਿਰ ਸਨ।

Author : Malout Live

Back to top button