District NewsMalout News

ਪਹਾੜਾਂ ’ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਨੇ ਵਧਾਈ ਠੰਡ, ਘੱਟੋ-ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਆਇਆ ਹੇਠਾਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ, ਪੰਜਾਬ): ਪਿਛਲੇ 3 ਦਿਨਾਂ ਤੋਂ ਪਹਾੜਾਂ ’ਤੇ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਹੇਠਾਂ ਆ ਗਿਆ ਹੈ। ਪੱਛਮੀ ਗੜਬੜ ਹੁਣ ਪੰਜਾਬ ਤੋਂ ਮੱਧ ਭਾਰਤ ਵੱਲ ਵੱਧ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ’ਚ ਹੁਣ ਹਾਲਾਤ ਆਮ ਵਾਂਗ ਰਹਿਣਗੇ ਤੇ ਇਕ-ਦੋ ਦਿਨਾਂ ’ਚ ਤਾਪਮਾਨ ਵੀ ਆਮ ਵਾਂਗ ਹੋ ਜਾਵੇਗਾ। ਪਹਾੜਾਂ ’ਚ ਬਰਫ਼ਬਾਰੀ ਤੇ ਉੱਪਰਲੇ ਇਲਾਕਿਆਂ ਤੋਂ ਹੇਠਾਂ ਵੱਲ ਵਗਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਦੇ ਘੱਟੋ-ਘੱਟ ਤਾਪਮਾਨ ’ਚ ਇਕ ਦਿਨ ’ਚ 3.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਘੱਟੋ-ਘੱਟ

ਤਾਪਮਾਨ ਆਮ ਨਾਲੋਂ 3.9 ਡਿਗਰੀ ਘੱਟ ਦਰਜ ਕੀਤਾ ਗਿਆ।ਜਿਸ ਕਾਰਨ ਫ਼ਿਰੋਜ਼ਪੁਰ ਦਾ ਤਾਪਮਾਨ ਇਕ ਵਾਰ ਫਿਰ 5 ਤੋਂ 4.3 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ’ਚ 8.8 ਐੱਮ.ਐੱਮ, ਮੋਹਾਲੀ ’ਚ 7 ਐੱਮ.ਐੱਮ, ਫ਼ਿਰੋਜ਼ਪੁਰ ’ਚ 1.5 ਐੱਮ.ਐੱਮ, ਪਠਾਨਕੋਟ ’ਚ 1.7 ਐੱਮ. ਐੱਮ ਤੇ ਲੁਧਿਆਣਾ ’ਚ 0.5 ਐੱਮ.ਐੱਮ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 4 ਦਿਨਾਂ ’ਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਤਾਪਮਾਨ 5 ਡਿਗਰੀ ਤੱਕ ਵਧੇਗਾ। ਹੁਣ ਜਿੱਥੇ ਤਾਪਮਾਨ ਆਮ ਨਾਲੋਂ 4 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ, ਉੱਥੇ ਆਉਣ ਵਾਲੇ ਦਿਨਾਂ ’ਚ ਇਹ ਹੌਲੀ-ਹੌਲੀ ਆਮ ਵੱਲ ਵਧੇਗਾ।

Author: Malout Live

Back to top button