Health

ਆਈ ਗਰਮੀ, ਇੰਝ ਬਚਾਓ ਆਪਣੀ ਚਮੜੀ..!

1 ਗਰਮੀਆਂ ‘ਚ ਕਿੱਲ, ਫਿੰਸੀਆਂ, ਛਾਈਆਂ, ਟੈਨਿੰਗ ਅਤੇ ਖੁਸ਼ਕ ਬੇਜਾਨ ਚਮੜੀ ਕਾਰਨ ਅਕਸਰ ਲੋਕ ਪਰੇਸ਼ਾਨ ਹੁੰਦੇ ਹਨ। ਇਸ ਦਾ ਕਾਰਨ ਹੈ ਤੇਜ਼ ਧੁੱਪ, ਗਰਮ ਹਵਾਵਾਂ ਅਤੇ ਜੀਵਨ ਸ਼ੈਲੀ। ਅਸੀਂ ਕੀ ਖਾਂਦੇ ਹਾਂ, ਕੀ ਪੀਂਦੇ ਹਾਂ, ਕਿਵੇਂ ਰਹਿੰਦੇ ਹਾਂ ਇਹ ਸਭ ਸਾਡੇ ਚਹਿਰੇ ਤੋਂ ਝਲਕਦਾ ਹੈ।
2 ਜ਼ਿੰਦਗੀ ‘ਚ ਕੁਝ ਬਦਲਾਅ ਕਰਕੇ ਚਹਿਰੇ ‘ਤੇ ਚਮਕ ਕਾਇਮ ਰੱਖੀ ਜਾ ਸਕਦੀ ਹੈ। ਇਸ ਬਾਰੇ ਦੱਸਿਆ ਹੈ ਚਮੜੀ ਮਾਹਿਰ ਡਾ. ਬੀ.ਐਲ ਜਾਂਗੀੜ ਨੇ।
3 ਪਾਣੀ ਨਾਲ ਦੋਸਤੀ: ਸਰੀਰ ‘ਚ ਪਾਣੀ ਦੀ ਕਮੀ ਦੇ ਨਾਲ ‘ਡੀਹਾਈਡ੍ਰੇਸ਼ਨ’ ਯਾਨੀ ਪਾਣੀ ਦੀ ਘਾਟ ਹੋ ਜਾਂਦੀ ਹੈ। ਇਸ ਨਾਲ ਸਿਰ ਦਰਦ ਤੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਚਾਹੀਦਾ ਹੈ ਜ਼ਿਆਦਾ ਪਾਣੀ ਪੀਓ।
4 ਮੇਕਅੱਪ ਸਮੇਤ ਕਦੇ ਨਾ ਸੌਵੋਂ: ਗਰਮੀਆਂ ‘ਚ ਮੇਕਅੱਪ ਸਾਫ਼ ਕੀਤੇ ਬਿਨਾਂ ਕਦੇ ਨਹੀਂ ਸੌਣਾ ਚਾਹੀਦਾ। ਮੇਕਅੱਪ ਲੱਗੇ ਰਹਿਣ ਦੇ ਨਾਲ ਤੁਹਾਡੀ ਚਮੜੀ ‘ਤੇ ਗੰਦਗੀ ਦੀ ਪਰਤ ਜੰਮਣੀ ਸ਼ੁਰੂ ਹੋ ਜਾਂਦੀ ਹੈ ਜੋ ਫਿੰਸੀਆਂ ਹੋਣ ਦਾ ਮੁੱਖ ਕਾਰਨ ਬਣਦੀ ਹੈ। ਨਾਲ ਹੀ ਤੁਹਾਨੂੰ ਛਾਈਆਂ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
5 ਮੌਸ਼ਚੁਰਾਈਜ਼ ਕਰਨਾ ਨਾ ਭੁੱਲੋ: ਆਪਣੀ ਚਮੜੀ ਨੂੰ ਤਰ ਰੱਖਣ ਦੀ ਪੁਰੀ ਕੋਸ਼ਿਸ਼ ਕਰੋ। ਇਸ ਦੇ ਲਈ ਤੁਸੀਂ ਚੰਗੀ ਕੰਪਨੀ ਦਾ ਮੌਇਸ਼ਚੁਰਾਇਜ਼ਰ ਇਸਤੇਮਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਸਨਸਕ੍ਰੀਨ ਲਗਾਉਣਾ ਵੀ ਨਾ ਭੁੱਲੋ।
6 ਸਕਰਬ ਦਾ ਇਸਤੇਮਾਲ ਨਾ ਕਰੋ: ਆਪਣੇ ਚਿਹਰੇ ਉਤੇ ਸਰੀਰ ਨੂੰ ਸਾਫ ਰੱਖਣ ਦੇ ਲਈ ਕਲੀਂਜ਼ਰ ਦਾ ਇਸਤੇਮਾਲ ਕਰੋ। ਜੈਲ ਬੇਸਡ ਕਲੀਂਜ਼ਰ ਅਤੇ ਸ਼ਾਵਰ ਜੇਲ ਸਭ ਤੋਂ ਸਹੀ ਹਨ। ਇਨ੍ਹਾਂ ਨੂੰ ਵੀ ਰਗੜਣਾ ਨਹੀਂ ਚਾਹੀਦਾ।
7 ਸਕਿੱਨਕੇਅਰ ਟ੍ਰੀਟਮੈਨਟ ਲਓ: ਕਈ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਚਮੜੀ ਨੂੰ ਸਾਫ਼ ਅਤੇ ਕਲੀਅਰ ਰੱਖੀਆ ਜਾ ਸਕਦਾ ਹੈ। ਪਾਰਲਰ ਜਾਣ ਹੈ ਤਾਂ ਫੇਸ਼ੀਅਲ ਜਾਂ ਕਲੇਰੀਪਾਇੰਗ ਫੇਸ਼ੀਅਲ ਫਾਈਦੇਮੰਦ ਰਹੇਗਾ।
8 ਕਾਰਬਨ ਪੀਲ ਟ੍ਰੀਟਮੈਂਟ: ਇਹ ਇੱਕ ਅਜਿਹੀ ਪ੍ਰਕਿਰੀਆ ਹੈ ਜਿਸ ਨਾਲ ਫਾਈਦਾ ਉਸੇ ਦਿਨ ਨਜ਼ਰ ਆਉਂਦਾ ਹੈ ਅਤੇ ਇਸ ਦਾ ਅਸਰ ਵੀ ਲੰਬੇ ਸਮੇਂ ਤਕ ਚਹਿਰੇ ‘ਤੇ ਨਜ਼ਰ ਆਉਂਦਾ ਹੈ। ਇਹ ਇੱਕ ਸਪੈਸ਼ਲਾਈਜ਼ਡ ਟ੍ਰੀਟਮੈਂਟ ਹੈ।

Leave a Reply

Your email address will not be published. Required fields are marked *

Back to top button