District NewsMalout News

ਪਿੰਡ ਅਬੁਲਖੁਰਾਣਾ ਅਤੇ ਤੱਪਾ ਖੇੜਾ ਦੇ ਪਰਿਵਾਰ ਕਾਂਗਰਸ ਅਤੇ ਆਪ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ

ਮਲੋਟ:- ਪਿੰਡ ਅਬੁਲਖੁਰਾਣਾ ਵਿੱਚ ਜ਼ੋਨ ਇੰਚਾਰਜ ਰੂਪਮਨਦੀਪ ਸਿੰਘ ਗੋਲਡੀ ਬਰਾੜ ਦੇ ਗ੍ਰਹਿ ਵਿਖੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਅਗਵਾਈ ‘ਚ ਪਿੰਡ ਅਬੁਲਖੁਰਾਣਾ ਦੇ ਮੁੱਖ ਕਾਂਗਰਸੀ ਪਰਿਵਾਰ ਅਤੇ ਪਿੰਡ ਤੱਪਾ ਖੇੜਾ ਦੇ 6 ਪਰਿਵਾਰ ਆਮ ਆਦਮੀ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।

 

ਇਸੇ ਤਰ੍ਹਾਂ ਪਿੰਡ ਅਰਨੀਵਾਲਾ ਵਜ਼ੀਰਾ ਦੇ ਕਈ ਅਕਾਲੀ ਪਰਿਵਾਰ ਬਾਦਲ ਸਾਹਿਬ ਤੋਂ ਆਸ਼ੀਰਵਾਦ ਲੈਣ ਲਈ ਪਹੁੰਚੇ। ਇਸ ਮੌਕੇ ਬਿਕਰਮ ਭੁੱਲਰ ਪੀ.ਏ ਬਾਦਲ, ਯੂਥ ਅਕਾਲੀ ਦਲ ਸਰਕਲ ਪ੍ਰਧਾਨ ਜਗਮੀਤ ਸਿੰਘ ਨੀਟੂ ਤੱਪਾ ਖੇੜਾ, ਰਾਹੁਲ ਤੱਪਾ ਖੇੜਾ, ਗੁਰਜਿੰਦਰ ਸਿੰਘ ਗੋਲਡੀ ਸਾਬਕਾ ਸਰਪੰਚ, ਬਲਕੌਰ ਸਿੰਘ ਸਾਬਕਾ ਸਰਪੰਚ ਅਬਲਖੁਰਾਣਾ, ਪੰਜਾਬ ਸਿੰਘ ਸੰਧੂ ਤੇ 3 ਪਿੰਡਾਂ ਦੇ ਅਕਾਲੀ ਵਰਕਰ ਹਾਜ਼ਿਰ ਸਨ।

Leave a Reply

Your email address will not be published. Required fields are marked *

Back to top button