ਝੀਂਗਾ ਮੱਛੀ ਪਾਲਣ ਦੇ ਚਾਹਵਾਨ ਆਪਣੀਆ ਅਰਜੀਆ 3 ਜੁਲਾਈ ਤੱਕ ਜ਼ਮ੍ਹਾ ਕਰਵਾ ਸਕਦੇ ਹਨ- ਸਹਾਇਕ ਡਾਇਰੈਕਟਰ ਮੱਛੀ ਪਾਲਣ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਰਾਜਿੰਦਰ ਕਟਾਰੀਆ ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ, ਪੰਜਾਬ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਮੀਨਾਂ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਾਲ 2020-21 ਦੌਰਾਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਝੀਂਗਾ ਪਾਲਣ ਦੇ ਚਾਹਵਾਨ ਵਿਅਕਤੀ ਮਿਤੀ 03, ਜੁਲਾਈ 2020 ਸ਼ਾਮ 5 ਵਜੇ ਤੱਕ ਅਰਜ਼ੀਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਜ਼ਮ੍ਹਾ ਕਰਵਾ ਸਕਦੇ ਹਨ। ਬਿਨੈਕਾਰ ਦੇ ਨਾਮ ਤੇ ਲੋੜੀਂਦੀ ਜਮੀਨ ਦੀ ਮਲਕੀਅਤ ਜਾਂ ਜਮੀਨ 10 ਸਾਲਾਂ ਲਈ ਰਜਿਸਟਰ ਪਟੇ ਤੇ ਲਈ ਹੋਈ ਚਾਹੀਦੀ ਹੈ। ਬਿਨੈਕਾਰ ਝੀਂਗਾ ਮੱਛੀ ਪਾਲਣ ਲਈ ਅਰਜ਼ੀ ਸਮੇਤ ਲੋੜੀਂਦੇ ਦਸਤਾਵੇਜ਼ ਦਫਤਰ ਵਿਖੇ ਜਮ੍ਹਾ ਕਰਵਾਏਗਾ ਅਤੇ ਇੱਕ ਲਾਭਪਾਤਰੀ 5 ਏਕੜ ਰਕਬੇ ਤੱਕ ਹੀ ਸਬਸਿਡੀ ਲੈਣ ਦਾ ਹੱਕਦਾਰ ਹੋਵੇਗਾ।