District NewsMalout News
ਐੱਸ.ਡੀ ਸਕੂਲ ਰੱਥੜੀਆ ਦੇ ਵਿਦਿਆਰਥੀ ਭਵਿਸ਼ਿਆ ਨੇ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਨਵੇਂ ਸੈਸ਼ਨ ਦੀ ਖੇਡਾਂ ਦੇ ਖੇਤਰ ਵਿੱਚ ਕੀਤੀ ਵਧੀਆ ਸ਼ੁਰੂਆਤ
ਮਲੋਟ:- ਗੁਰੂਦੇਵ ਚੈਰੀਟੇਬਲ ਟਰੱਸਟ ਸੰਤ ਨਗਰ ਜ਼ਿਲ੍ਹਾ ਸਿਰਸਾ ਵਿਖੇ ਤੀਜਾ ਮੈਗਾ ਬੈਡਮਿੰਟਨ ਟੂਰਨਾਮੈਂਟ ਅਲੱਗ-ਅਲੱਗ ਉਮਰ ਗੁੱਟ ਵਿੱਚ ਕਰਵਾਇਆ ਗਿਆ। ਜਿਸ ਵਿੱਚ ਐੱਸ.ਡੀ ਸਕੂਲ ਰੱਥੜੀਆ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਅੰਡਰ-13 ਸਿੰਗਲ ਵਿੱਚ ਭਵਿਸ਼ਿਆ ਪੁੱਤਰ ਸੁਰਿੰਦਰ ਕੁਮਾਰ
ਨੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਏ ਇਸ ਟੂਰਨਾਮੈਂਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜਿਸ ਦੌਰਾਨ ਵਿਦਿਆਰਥੀ ਦੇ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪੂਜਾ ਕਾਮਰਾ ਨੇ ਭਵਿਸ਼ਿਆ ਦਾ ਸਨਮਾਨ ਕੀਤਾ ਅਤੇ ਨਾਲ ਭਵਿਸ਼ਿਆ ਦੇ ਮਾਤਾ-ਪਿਤਾ, ਅਧਿਆਪਕ ਬਲਕਾਰ ਸਿੰਘ ਡੀ.ਪੀ.ਈ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਸਟਾਫ ਵੱਲੋਂ ਭਵਿਸ਼ਿਆ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Author : Malout Live