ਐੱਸ.ਡੀ.ਐੱਮ ਮਲੋਟ ਨੇ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਫਾਈਨਲ ਰਿਹਰਸਲ ਦਾ ਲਿਆ ਜਾਇਜ਼ਾ

ਮਲੋਟ : ਗਣਤੰਤਰ ਦਿਵਸ ਸਮਾਰੋਹ ਕੱਲ੍ਹ 26 ਜਨਵਰੀ 2024 ਨੂੰ ਨਵੀਂ ਦਾਣਾ ਮੰਡੀ ਮਲੋਟ ਵਿੱਚ ਕਰਵਾਇਆ ਜਾ ਰਿਹਾ ਹੈ। ਐੱਸ.ਡੀ.ਐੱਮ ਮਲੋਟ ਡਾ. ਸੰਜੀਵ ਕੁਮਾਰ ਵੱਲੋਂ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਫਾਈਨਲ ਰਿਹਰਸਲ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਕੀਤੀ ਗਈ ਪੇਸ਼ਕਸ਼ ਦੀ ਤਾਰੀਫ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਜਸਪਾਲ ਸਿੰਘ ਡੀ.ਐੱਸ.ਪੀ ਲੰਬੀ ਹਾਜ਼ਿਰ ਸਨ। Author: Malout Live