ਸਿਵਲ ਹਸਪਤਾਲ ਮਲੋਟ ਵਿਖੇ ਹੱਡੀਆਂ ਦੇ ਮਾਹਿਰ ਡਾ. ਅੰਕੁਸ਼ ਵੱਲੋਂ ਗੋਡੇ ਅਤੇ ਚੂਕਣੇਂ ਬਦਲਣ ਦੇ ਕੀਤਾ ਅਪ੍ਰੇਸ਼ਨ ਹੋਇਆ ਸਫ਼ਲ

ਮਲੋਟ: ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਸੁਨੀਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਮਲੋਟ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਵਿਖੇ ਹੱਡੀਆਂ ਦੇ ਮਾਹਿਰ ਡਾ. ਅੰਕੁਸ਼ ਵੱਲੋਂ ਰੋਜ਼ਾਨਾ ਮਰੀਜ ਦੇਖੇ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਹੱਡੀਆਂ ਦੀ ਸਮੱਸਿਆ ਤੋਂ ਰਾਹਤ ਮਿਲ ਰਹੀ ਹੈ। ਇਸ ਸਮੇਂ ਡਾ. ਸੁਨੀਲ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ

ਡਾ. ਅੰਕੁਸ਼ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਹੀ ਗੋਡੇ ਅਤੇ ਚੂਕਣੇਂ ਬਦਲਣ ਦੇ ਅਪ੍ਰੇਸ਼ਨ ਕੀਤੇ ਜਾ ਰਹੇ ਹਨ। ਜਿਸ ਤਹਿਤ ਬੀਤੇ ਦਿਨੀਂ ਇੱਕ ਮਰੀਜ਼ ਨੂੰ ਗੋਡਿਆਂ ਦੇ ਸਫ਼ਲ ਅਪ੍ਰੇਸ਼ਨ ਤੋਂ ਬਾਅਦ ਛੁੱਟੀ ਦਿੱਤੀ ਗਈ। ਜਿਨ੍ਹਾਂ ਮਰੀਜ਼ਾਂ ਨੂੰ ਵੀ ਗੋਡਿਆਂ ਅਤੇ ਚੂਕਣਿਆਂ ਦੀ ਸਮੱਸਿਆ ਆਉਂਦੀ ਹੈ, ਉਹ ਸਰਕਾਰੀ ਹਸਪਤਾਲ ਮਲੋਟ ਵਿਖੇ ਡਾ. ਅੰਕੁਸ਼ ਨੂੰ ਮਿਲ ਕੇ ਇਲਾਜ ਕਰਵਾ ਸਕਦੇ ਹਨ। ਇਸ ਸਮੇਂ ਡਾ. ਭੂਪੇਸ਼ ਬਾਂਸਲ, ਸੁਖਨਪਾਲ ਸਿੰਘ, ਰੇਨੂੰ, ਨਰਿੰਦਰ ਅਤੇ ਰੌਸ਼ਨ ਹਾਜ਼ਿਰ ਸਨ। Author: Malout Live