ਐੱਸ.ਡੀ.ਐੱਮ ਮਲੋਟ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸੰਬੰਧੀ ਰਾਜਨੀਤਕ ਨੁਮਾਇੰਦਿਆਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਉਪ-ਮੰਡਲ ਮੈਜਿਸਟ੍ਰੇਟ-ਕਮ-ਚੌਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਹਲਕਾ 085 ਮਲੋਟ ਸ਼੍ਰੀ ਕੰਵਰਜੀਤ ਸਿੰਘ ਪੀ.ਸੀ.ਐੱਸ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸੰਬੰਧੀ ਮਾਨਯੋਗ ਭਾਰਤ ਚੌਣ ਕਮਿਸ਼ਨ ਵੱਲੋਂ ਪ੍ਰਾਪਤ ਹਦਾਇਤਾਂ ਬਾਰੇ ਹਲਕੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਆਪਣੇ ਦਫਤਰ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ, ਗੁਰਪ੍ਰੀਤ ਸਿੰਘ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਜਗਤਾਰ ਸਿੰਘ ਬਰਾੜ ਐੱਮ.ਸੀ ਸ਼੍ਰੋਮਣੀ ਅਕਾਲੀ ਦਲ, ਸੀਤਾ ਰਾਮ ਸ਼ਹਿਰੀ ਪ੍ਰਧਾਨ BJP, ਅਮਨ ਮਿੱਡਾ ਜਰਨਲ ਸਕੱਤਰ BJP, ਰਾਕੇਸ਼ ਕੁਮਾਰ ਜਰਨਲ ਸਕੱਤਰ ਕਾਂਗਰਸ, ਜਗਤਾਰ ਕਾਂਗਰਸ ਪਾਰਟੀ ਅਤੇ ਮਨੋਜ ਕੁਮਾਰ ਅਸੀਜਾ ਐੱਨ.ਜੀ.ਓ ਕੋਆਰਡੀਨੇਟਰ ਹਾਜਿਰ ਸਨ। ਮੀਟਿੰਗ ਦੌਰਾਨ ਸ਼੍ਰੀ ਕੰਵਰਜੀਤ ਸਿੰਘ ਪੀ.ਸੀ.ਐੱਸ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਲਈ ਭਾਰਤ ਚੋਣ ਕਮਿਸ਼ਨ

ਵੱਲੋਂ ਇਸ ਵਾਰ ਵੋਟਰਾਂ ਦੀ ਲਿਮਿਟ 1500 ਰੱਖੀ ਗਈ ਹੈ। ਜਿਸ ਨੂੰ ਧਿਆਨ ਵਿੱਚ ਰੱਖ ਕੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਵੇਗੀ। ਇਸ ਦੌਰਾਨ ਜੋ ਬੱਚੇ ਆਪਣੀ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ ਉਹ ਆਪਣੀ ਵੋਟ ਆਪਣੇ ਬੂਥ ਲੈਵਲ ਅਫਸਰ ਕੋਲ ਜਾਂ nvsp.in ਅਤੇ voter helpline App ਰਾਹੀਂ ਆਪਣੀ ਵੋਟ ਰਜਿਸਟਰ ਕਰਵਾ ਸਕਦੇ ਹਨ, ਸ਼ਿਫਟ ਹੋ ਚੁੱਕੇ ਵਿਅਕਤੀ ਆਪਣਾ ਪਤਾ ਬਦਲਵਾ ਸਕਦੇ ਹਨ। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਸੋਧ ਹੈ ਤਾਂ ਉਹ ਫਾਰਮ ਨੂੰ 8 ਭਰ ਕੇ ਆਪਣੇ BLO ਨੂੰ ਜਾਂ ONLINE FORM NO.੪ ਰਾਹੀਂ ਸੋਧ ਕਰਵਾ ਸਕਦੇ ਹਨ। ਉਪ-ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਵਿਧਾਨ ਸਭਾ ਚੋਣ ਹਲਕਾ 085 ਮਲੋਟ ਦੇ ਵਾਸੀਆਂ ਨੂੰ ਅਪੀਲ ਹੈ ਕਿ ਬੂਥ ਲੈਵਲ ਅਫਸਰ ਦਾ ਡੋਰ-ਟੂ-ਡੋਰ ਸਰਵੇ ਦੌਰਾਨ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ। ਇਸ ਦੌਰਾਨ ਮੀਟਿੰਗ ਵਿੱਚ ਚੌਣ ਦਫਤਰ ਦੇ ਮੁਲਾਜਮ ਸ਼੍ਰੀਮਤੀ ਸਰਬਜੀਤ ਕੌਰ ਚੌਣ ਕਲਰਕ, ਸ਼੍ਰੀ ਰਣਜੀਤ ਕੁਮਾਰ ਡਾਟਾ ਐਂਟਰੀ ਓਪਰੇਟਰ ਅਤੇ ਚੋਣ ਦਫਤਰ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ। Author: Malout Live