District NewsMalout News

ਸਰਕਾਰੀ ਹਾਈ ਸਕੂਲ ਪਿੰਡ ਮਿੱਡਾ ਵਿਖੇ ਲਗਾਇਆ ਗਿਆ ਸਾਇੰਸ ਮੇਲਾ

ਮਲੋਟ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਪਿੰਡ ਮਿੱਡਾ ਵਿਖੇ ਮੁੱਖ ਅਧਿਆਪਕ ਸ਼੍ਰੀਮਤੀ ਸੀਮਾ ਰਾਣੀ ਦੀ ਯੋਗ ਅਗਵਾਈ ਹੇਠ ਸਾਇੰਸ ਮੇਲਾ ਲਗਾਇਆ ਗਿਆI ਇਸ ਮੇਲੇ ਵਿੱਚ ਸਾਇੰਸ ਅਧਿਆਪਕਾ ਸ਼੍ਰੀਮਤੀ ਮਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਬੱਚਿਆਂ ਦੁਆਰਾ ਬਹੁਤ ਸੋਹਣੇ ਮਾਡਲ ਅਤੇ ਚਾਰਟ ਤਿਆਰ ਕੀਤੇ ਗਏ। ਇਸ ਸਾਇੰਸ ਮੇਲੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਆਂ ‘ਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਇਸ ਦੌਰਾਨ ਮੁੱਖ ਮਹਿਮਾਨ ਸ਼੍ਰੀ ਵਨੀਤ ਜੁਨੇਜਾ ਬੀ.ਐੱਮ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੁਆਰਾ ਵਿਦਿਆਰਥੀਆਂ ਵੱਲੋਂ ਬਣਾਏ ਗਏ ਚਾਰਟ ਅਤੇ ਮਾਡਲਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਅਧਿਆਪਕਾ ਸ਼੍ਰੀਮਤੀ ਸ਼ਵੇਤਾ ਹਿੰਦੀ ਮਾਸਟਰ, ਸ਼੍ਰੀ ਸੁਧੀਰ ਕੁਮਾਰ ਪੰਜਾਬੀ ਮਾਸਟਰ, ਸ਼੍ਰੀ ਰਜਿੰਦਰ ਕੁਮਾਰ ਮੈਥ ਮਾਸਟਰ, ਸ਼੍ਰੀ ਅਜੀਤ ਕਾਮਰਾ ਪੀ.ਟੀ.ਆਈ ਮਾਸਟਰ ਅਤੇ ਸ਼੍ਰੀ ਹਰਪਾਲ ਸਿੰਘ ਵੀ ਮੌਜੂਦ ਰਹੇ। ਅੰਤ ਵਿੱਚ ਮੁੱਖ ਅਧਿਆਪਕਾਂ ਵੱਲੋਂ ਸਾਇੰਸ ਅਧਿਆਪਕ ਅਤੇ ਬੱਚਿਆਂ ਨੂੰ ਸਫ਼ਲਤਾ ਲਈ ਵਧਾਈ ਦਿੱਤੀ ਗਈ।

Author: Malout Live

Leave a Reply

Your email address will not be published. Required fields are marked *

Back to top button