ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਫੜੀ ਗਰੀਬ ਪਰਿਵਾਰ ਦੀ ਬਾਂਹ

ਮਲੋਟ: ਪ੍ਰਸਿੱਧ ਸਮਾਜ ਸੇਵੀ ਪ੍ਰੋ. ਡਾਕਟਰ ਐੱਸ.ਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਪਿੰਡ ਚੱਕ ਕਾਲ਼ੇ ਵਾਲਾ ਦੇ ਗਰੀਬ ਪਰਿਵਾਰਾਂ ਦੀ ਬਾਂਹ ਫੜੀ ਗਈ। ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਹਿੰਦਰ ਸਿੰਘ ਜੋ ਕਿ ਨੇਤਰਹੀਣ ਹਨ, ਉਹਨਾਂ ਦੇ ਇਕਲੌਤੇ ਕਮਾਊ ਨੌਜਵਾਨ ਲੜਕੇ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਅਤੇ ਉਹਨਾਂ ਦੀ ਪਤਨੀ ਵੀ ਬਿਮਾਰੀਆਂ ਤੋਂ ਪੀੜ੍ਹਿਤ ਹਨ।

ਘਰ ਵਿੱਚ ਭੁੱਖਮਰੀ ਜਿਹੇ ਹਾਲਾਤ ਸਨ ਤਾਂ ਇਸ ਕੇਸ ਦੀ ਪੜਤਾਲ ਕਰਕੇ ਪ੍ਰੋ. ਡਾਕਟਰ ਐੱਸ.ਪੀ ਸਿੰਘ ਓਬਰਾਏ ਨੂੰ ਬੇਨਤੀ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਇਸ ਪਰਿਵਾਰ ਲਈ ਚੈੱਕ ਭੇਜੇ ਗਏ ਹਨ। ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਅਤੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ਼੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਪਿੰਡ ਜਾ ਕੇ ਚੈੱਕ ਦਿੱਤੇ ਗਏ। ਇਸ ਮੌਕੇ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ, ਚਰਨਜੀਤ ਸਿੰਘ ਅਤੇ ਸੁਖਬੀਰ ਸਿੰਘ ਆਦਿ ਹਾਜ਼ਿਰ ਸਨ। Author: Malout Live