Malout News

ਪ੍ਰੋਫੈਸਰ ਰੁਪਿੰਦਰ ਰੂਬੀ ਵੱਲੋਂ ਬੀਤੇ ਦਿਨ ਵੱਖ-ਵੱਖ ਪਿੰਡਾਂ ਦਾ ਕੀਤਾ ਗਿਆ ਦੌਰਾ, ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਮਲੋਟ:- ਕਾਂਗਰਸ ਪਾਰਟੀ ਦੀਆਂ ਚੋਣ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਂਦੇ ਹੋਏ ਪ੍ਰੋਫ਼ੈਸਰ ਰੁਪਿੰਦਰ ਰੂਬੀ ਨੇ ਨਵਾਂ ਪਿੰਡ ਮਲੋਟ, ਰਾਮਨਗਰ, ਭੰਗਚੜੀ, ਖੂੰਨਣ ਕਲਾਂ, ਰੁਪਾਣਾ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਦੌਰਾ ਕੀਤਾ। ਪ੍ਰੋ. ਰੁਪਿੰਦਰ ਰੂਬੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੁਬਾਰਾ ਆਉਣ ਵਾਲੀ ਹੈ। ਇਸ ਮੌਕੇ ਰੁਪਿੰਦਰ ਰੂਬੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਮੈਨੂੰ ਜਿੱਤ ਦੀਆਂ ਬਰੂਹਾਂ ਤਕ ਲੈ ਕੇ ਜਾਓ, ਤੁਹਾਡਾ ਕੋਈ ਵੀ ਕੰਮ ਮੈਂ ਬਾਕੀ ਨਹੀਂ ਛੱਡਾਂਗੀ। ਪਿੰਡਾਂ ਵਿੱਚ ਭਰਵੇਂ ਇਕੱਠ ਦੇ ਨਾਲ-ਨਾਲ

       

ਸ਼ਹਿਰ ਵਿੱਚ ਵੀ ਆਮ ਲੋਕਾਂ ਦਾ ਜਮਾਵੜਾ ਬਹੁਤ ਸੀ। ਇਸ ਮੌਕੇ ਨੱਥੂ ਰਾਮ ਗਾਂਧੀ ਬਲਾਕ ਪ੍ਰਧਾਨ ਸ਼ਹਿਰੀ, ਬਲਾਕ ਪ੍ਰਧਾਨ ਦਿਹਾਤੀ ਭੁਪਿੰਦਰ ਸਿੰਘ, ਜਸਕਰਨ ਸਿੰਘ, ਗੁਰਸਾਹਿਬ ਸਿੰਘ, ਹਰਮਿੰਦਰ ਸਿੰਘ, ਹਰਜਿੰਦਰ ਸਿੰਘ, ਕਾਲਾ ਸਿੰਘ ਪਿੰਡ ਕਿੰਗਰਾ, ਨਿਰਮਲ ਸਿੰਘ ਸਰਪੰਚ ਪਿੰਡ ਕਿੰਗਰਾ, ਗੁਰਤੇਜ ਸਿੰਘ ਕਿੰਗਰਾ, ਜੱਗਾ ਚੱਕੀਵਾਲਾ ਪਾਲ ਸਿੰਘ, ਪੱਪੀ ਆਧਨੀਆਂ, ਬਲਕਾਰ ਔਲਖ ਅਤੇ ਹੋਰ ਕਾਂਗਰਸੀ ਵਰਕਰ ਭਾਰੀ ਗਿਣਤੀ ਵਿੱਚ ਮੌਜੂਦ ਸਨ।

Leave a Reply

Your email address will not be published. Required fields are marked *

Back to top button