Malout News

ਬੇਕਾਬੂ ਕਾਰ ਦਰੱਖ਼ਤ ਨਾਲ ਟਕਰਾਈ, ਦੋ ਨੌਜਵਾਨਾਂ ਦੀ ਮੌਤ

ਲੰਬੀ:- ਲੰਬੀ ਤੋਂ ਗਿੱਦੜਬਾਹਾ ਰੋਡ ਤੇ ਇਕ ਕਾਰ ਬੇਕਾਬੂ ਹੋਣ ਕਾਰਨ ਦਰੱਖ਼ਤ ਨਾਲ ਟੱਕਰਾਂ ਗਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ‘ ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਵੇਰ ਵੇਲੇ ਦੋ ਨੌਜਵਾਨ ਅਸਟੀਮ ਕਾਰ ਨੰਬਰ ਡੀ 9ਸੀ . ਜੇ – 9419 ‘ ਤੇ ਸਵਾਰ ਲੰਬੀ ਤੋਂ ਗਿੱਦੜਬਾਹਾ ਜਾ ਰਹੇ ਸਨ ਅਤੇ ਉਹ ਜਦੋਂ ਪਿੰਡ ਚੰਨੂੰ ਨਜ਼ਦੀਕ ਪੈਂਦੇ ਰਜਬਾਹੇ ਪਹੁੰਚੇ ਤਾਂ ਕਾਰ ਬੇਕਾਬੂ ਹੋਣ ਕਾਰਨ ਰਜਬਾਹੇ ਦੇ ਕਿਨਾਰੇ ਤੋਂ ਲੈਂਦੀ ਹੋਈ ਖੇਤਾਂ ਵਿਚ ਦਰੱਖ਼ਤ ਨਾਲ ਜਾ ਟਕਰਾਈ । ਹਾਦਸਾ ਐਨਾ ਭਿਆਨਕ ਸੀ ਕਿ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ‘ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਲਜਿੰਦਰ ਸਿੰਘ ਕੁਲਦੀਪ ਸਿੰਘ ਵਾਸੀ ਮੱਲਣ ਵਜੋਂ ਹੋਈ ਹੈ । ਸੂਚਨਾ ਮਿਲਦੇ ਹੀ ਲੰਬੀ ਪੁਲਿਸ ਮੌਕੇ ‘ ਤੇ ਗਈ । ਸਬ ਇੰਸਪੈਕਟਰ ਸ਼ਾਮ ਸੁੰਦਰ ਨੇ ਮਾਮਲਾ ਦਰਜ ਕਰਕੇ ਅਗੇਤੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

Back to top button