ਡਾ. ਰਾਮਿਤੀ ਗਾਇਨੀ (ਐੱਮ.ਡੀ) ਨੇ ਸਿਵਲ ਹਸਪਤਾਲ ਮਲੋਟ ਵਿਖੇ ਸੰਭਾਲਿਆ ਆਪਣਾ ਚਾਰਜ
ਮਲੋਟ:- ਡਾ. ਸੁਨੀਲ ਬਾਂਸਲ ਐੱਸ.ਐੱਮ.ਓ ਸਿਵਲ ਹਸਪਤਾਲ ਮਲੋਟ ਨੇ ਮਲੋਟ ਲਾਈਵ ਨਾਲ ਹੋਈ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿਖੇ ਬੀਤੇ ਦਿਨੀਂ ਹੋਈਆਂ 4 ਨਿਯੁਕਤੀਆਂ ਦੌਰਾਨ
ਅੱਜ ਡਾਕਟਰ ਰਾਮਿਤੀ ਗਾਇਨੀ (ਐੱਮ.ਡੀ) ਨੇ ਸਿਵਲ ਹਸਪਤਾਲ ਮਲੋਟ ਵਿਖੇ ਆਪਣਾ ਚਾਰਜ਼ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਆਮ ਪਬਲਿਕ ਦੀ ਸੇਵਾ ਵਿੱਚ ਹਾਜ਼ਿਰ ਰਹਿਣਗੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ। Author: Malout Live