Malout News

ਕੌਮੀ ਨਾਗਰਿਕਤਾ ਸੋਧ ਕਾਨੂੰਨ ‘ਚ ਕੱਢਿਆ ਗਿਆ ਰੋਸ ਮਾਰਚ

ਮਲੋਟ:- ਕੌਮੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.), ਕੌਮੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਅਤੇ ਕੌਮੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਸਥਾਨਕ ਏ.ਆਈ.ਐੱਸ.ਐੱਫ਼.ਅਤੇ ਜੈ ਭੀਮ ਲਾਲ ਸਲਾਮ ਗਰੁੱਪ ਵੱਲੋਂ ਮਲੋਟ ਵਿਚ ਰੋਸ ਮਾਰਚ ਕੱਢਿਆ ਗਿਆ ਅਤੇ ਸਰਕਾਰੀ ਸਰਪ੍ਰਸਤੀ ਹੇਠ ਕੀਤੀ ਗੁੰਡਾਗਰਦੀ ਦੀ ਨਿਖੇਧੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਦੇਸ਼ ਦੀਆਂ ਵੱਖ – ਵੱਖ ਯੂਨੀਵਰਸਿਟੀਆਂ ‘ ਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ , ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜਾਮੀਆ ਮੀਲੀਆ ਯੂਨੀਵਰਸਿਟੀ ਵਿਚ ਪੁਲਿਸ ਵਲੋਂ ਵਿਦਿਆਰਥੀਆਂ ਦੀ ਲਾਇਬ੍ਰੇਰੀ ਵਿਚ ਵੜ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ , ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਨਕਾਬਪੋਸ਼ਾਂ ਵਲੋਂ ਵਿਦਿਆਰਥੀਆਂ ਦੇ ਹੋਸਟਲ ਵਿਚ ਵੜ ਕੇ ਤਿੰਨ ਘੰਟੇ ਤੱਕ ਬੁਰੀ ਤਰ੍ਹਾਂ ਕੁੱਟਿਆ ਗਿਆ , ਜੇ . ਐੱਨ . ਯੂ . ਦੀ ਪ੍ਰਧਾਨ ਆਇਸ਼ੀ ਘੋਸ਼ ਦੇ ਸਿਰ ਵਿਚ ਸੱਟਾਂ ਮਾਰੀਆਂ ਗਈਆਂ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਘਟਨਾਵਾਂ ਦੇ ਰੋਸ ਵਿਚ ਜਿੱਥੇ ਇਹ ਮਾਰਚ ਕੀਤਾ ਗਿਆ ਉੱਥੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਸੀ.ਏ.ਏ. ਕਾਨੂੰਨ ਰੱਦ ਕਰਨ , ਐੱਨ.ਆਰ.ਸੀ. ਅਤੇ ਐੱਨ.ਪੀ.ਆਰ . ਰੱਦ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਹ ਰੋਸ ਮਾਰਚ ਸ਼ਹੀਦ ਭਗਤ ਸਿੰਘ ਕਿਤਾਬ ਘਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ , ਸੁਪਰ ਬਾਜ਼ਾਰ , ਇੰਦਰਾ ਰੋਡ ਤੋਂ ਪੀਰਖਾਨਾ ਚੌਕ ਵਿਚ ਜਾ ਕੇ ਸਮਾਪਤ ਹੋਇਆ। ਇਸ ਰੋਸ ਮਾਰਚ ਦੀ ਅਗਵਾਈ ਕਾਮਰੇਡ ਰਜਿੰਦਰ ਕੁਮਾਰ , ਸੁਦਰਸ਼ਨ ਜੱਗਾ , ਕਾ : ਪ੍ਰੇਮ ਕੁਮਾਰੀ , ਆਲ ਇੰਡੀਆ ਯੂਥ ਫੈਡਰੇਸ਼ਨ ਦੇ ਹਰੀ ਰਾਮ ਸ਼ੇਰਗੜ ਗਿਆਨ ਸਿੰਘ , ਏ . ਆਈ . ਐੱਸ . ਐੱਫ਼ . ਦੇ ਸੰਦੀਪ ਸਿੰਘ , ਰਮਨ ਕੁਮਾਰ , ਸੁਨੀਲ ਕੁਮਾਰ , ਜੈ ਭੀਮ ਲਾਲ ਸਲਾਮ ਗਰੁੱਪ ਦੇ ਰਮਨ ਕੁਮਾਰ ਨੇ ਕੀਤੀ | ਰੋਸ ਮਾਰਚ ਵਿਚ ਵੱਸਣ ਸਿੰਘ , ਲਖਵੀਰ ਸਿੰਘ ਲੱਖਾ , ਗੁਰਦੀਪ ਸਿੰਘ , ਮਹਿੰਦਰ ਰਾਮ , ਗੋਬਿੰਦ ਰਾਮ , ਵਿਸਾਖਾ ਸਿੰਘ , ਕੁਲਵੰਤ ਰਾਏ , ਸੰਨੀ ਕੁਮਾਰ , ਮਲਕੀਤ ਸਿੰਘ , ਕਾਕੂ ਸਿੰਘ , ਕੁਲਵੰਤ ਸਿੰਘ , ਸੁਰੇਸ਼ ਕੁਮਾਰ , ਹਰਭਜਨ ਸਿੰਘ , ਰਣਜੀਤ ਸਿੰਘ , ਵੇਸ਼ , ਗੁਰਵਿੰਦਰ , ਵਿੱਕੀ , ਗੌਰਵ , ਬਲਰਾਜ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *

Back to top button