District NewsMalout News

ਪਿਛਲੇ 48 ਘੰਟਿਆਂ ਵਿੱਚ ਨਸ਼ਾ ਤਸਕਰ ਕਾਬੂ, ਮੁਕੱਦਮੇ ਦਰਜ ਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬ੍ਰਾਮਦ

ਆਮ ਲੋਕਾਂ ਦੇ ਸਹਿਯੋਗ ਸਦਕਾ ਮੁਕਤਸਰ ਪੁਲਿਸ ਨੇ ਕੀਤੀਆਂ ਇਹ ਪ੍ਰਾਪਤੀਆਂ-ਐੱਸ.ਐੱਸ.ਪੀ ਮੁਕਤਸਰ

ਮਲੋਟ:- ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਜਿਲੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਕਰਨ ਦੇ ਮੰਤਵ ਨਾਲ ਬੀਤੇ ਸਮੇਂ ਵਿੱਚ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇਸ ਸਮੁੱਚੇ ਅਭਿਆਨ ਦੀ ਕਮਾਂਡ ਇਸ ਜਿਲ੍ਹਾ ਦੇ ਪੁਲਿਸ ਮੁਖੀ ਸ਼੍ਰੀ ਧਰੂਮਨ ਐੱਚ.ਨਿੰਬਲੇ ਆਈ.ਪੀ.ਐੱਸ ਵੱਲੋਂ ਖੁਦ ਕੀਤੀ ਜਾ ਰਹੀ ਹੈ ਤੇ ਨਾਲ ਹੀ ਦਿਨ ਪ੍ਰਤੀ ਦਿਨ ਇਸ ਦੀ ਪ੍ਰਗਤੀ ਰਿਪੋਰਟ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਇਸ ਅਭਿਆਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਆਮ ਲੋਕਾਂ ਨੂੰ ਗੁਜਾਰਿਸ਼ ਵੀ ਕੀਤੀ ਜਾ ਰਹੀ ਹੈ। ਇਸਦੇ ਸਾਰਥਿਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਪਿਛਲੇ 48 ਘੰਟਿਆਂ ਦੇ ਸਮੇਂ ਅੰਦਰ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਆਪਣੀ ਪਕੜ ਨੂੰ ਹੋਰ ਮਜਬੂਤ ਬਣਾਉਦਿਆਂ ਨਸ਼ਾ ਤਸਕਰੀ ਤੇ ਚੋਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੁੱਲ 12 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ ਹਨ ਅਤੇ ਇਹਨਾਂ ਨਾਲ ਸੰਬੰਧਿਤ ਕੁੱਲ 21 ਮਰਦ ਤੇ 3 ਔਰਤਾਂ ਸਮੇਤ 24 ਅਪ੍ਰਾਧੀਆਂ ਜਿੰਨਾ ਵਿੱਚ ਜਿਆਦਾਤਰ ਨਸ਼ਾ ਤਸਕਰੀ ਨਾਲ ਸੰਬੰਧਿਤ ਹਨ, ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਸਮਾਜ ਵਿਰੋਧੀ ਅਨਸਰਾਂ ਪਾਸੋਂ ਇੱਕ ਕਿਲੋ 400 ਗ੍ਰਾਮ ਅਫੀਮ, 2 ਕਿਲੋ 500 ਗ੍ਰਾਮ ਚੂਰਾ ਪੋਸਤ, 26 ਗ੍ਰਾਮ ਹੈਰੋਇਨ, 2070 ਨਸ਼ੀਲੀਆਂ ਗੋਲੀਆਂ, 20 ਬੋਤਲਾਂ ਸ਼ਰਾਬ(ਚੰਡੀਗੜ), 100 ਲੀਟਰ ਲਾਹਣ, ਦੋ ਮੋਟਰਸਾਇਕਲ, ਇੱਕ ਸਕੂਟਰੀ, ਦੋ ਮੋਬਾਇਲ, 13820 ਦੀ ਗੈਰ ਕਾਨੂੰਨੀ ਨਗਦੀ ਅਤੇ ਇੱਕ ਏ.ਸੀ ਵਾਲਵੋ ਬੱਸ (ਪਨਬੱਸ) ਡਿਪੂ ਸ਼੍ਰੀ ਮੁਕਤਸਰ ਸਾਹਿਬ ਨੂੰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

                                       

ਇੱਥੇ ਇਹ ਵਿਸ਼ੇਸ ਤੌਰ ਤੇ ਜਿਕਰਯੋਗ ਹੈ ਕਿ ਇੱਕ ਸਰਕਾਰੀ ਏ.ਸੀ ਬੱਸ ਵਾਲਵੋ ਜੋ ਸ਼੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ ਰੂਟ ਪਰ ਚੱਲਦੀ ਸੀ ਅਤੇ ਇਸਦਾ ਡ੍ਰਾਈਵਰ ਅਵਤਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਪਾਕਾਂ, ਜਿਲ੍ਹਾ ਫਾਜਿਲਕਾ ਅਤੇ ਕੰਡਕਟਰ ਸੱਤਪਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਨੰਦਗੜ ਜੋ ਪਿਛਲੇ ਕਾਫੀ ਲੰਮੇ ਸਮੇ ਤੋਂ ਨਸ਼ਾ ਤਸਕਰੀ ਦਾ ਕਾਲਾ ਧੰਦਾ ਕਰ ਰਹੇ ਸਨ ਅਤੇ ਇਸ ਨਸ਼ਾ ਵਿਰੋਧੀ ਅਭਿਆਨ ਤਹਿਤ ਕੀਤੀ ਜਾ ਰਹੀ ਅਚਨਚੇਤੀ ਵਿਸ਼ੇਸ ਚੈਕਿੰਗ ਤਹਿਤ ਮੁੱਖ ਅਫਸਰ ਥਾਣਾ ਬਰੀਵਾਲਾ ਵੱਲੋਂ ਇਸ ਬੱਸ ਵਿੱਚੋਂ ਸਮੱਗਲਿੰਗ ਕਰਨ ਦੇ ਮਕਸਦ ਨਾਲ ਲਿਜਾਏ ਜਾ ਰਹੇ ਚੂਰਾ ਪੋਸਤ ਤੇ ਚੰਡੀਗੜ ਮਾਰਕਾ ਦੀ ਸ਼ਰਾਬ ਨੂੰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸੇ ਪ੍ਰਕਾਰ ਅਮਨਦੀਪ ਕੌਰ, ਕਾਲਾ ਸਿੰਘ ਪੁੱਤਰ ਰੂੜਾ ਸਿੰਘ ਵਾਸੀਆਨ ਪਿੰਡ ਗੁਰੂਸਰ, ਗੁਲਾਬ ਸਿੰਘ ਪੁੱਤਰ ਚੰਦ ਸਿੰਘ, ਚੰਦ ਸਿੰਘ ਪੁੱਤਰ ਗੌਰੀ ਸਿੰਘ ਵਾਸੀਆਨ ਪਿੰਡ ਭਾਰੂ, ਗੁਰਪ੍ਰੀਤ ਸਿੰਘ ਉਰਫ ਵੀਰੂ ਪੁੱਤਰ ਭਜਨ ਸਿੰਘ ਵਾਸੀ ਦਸ਼ਮੇਸ਼ ਨਗਰ ਗਿੱਦੜਬਾਹਾ, ਲਵਪ੍ਰੀਤ ਸਿੰਘ ਉਰਫ ਬਬਲੂ ਪੁੱਤਰ ਅੰਗਰੇਜ਼ ਸਿੰਘ ਵਾਸੀ ਬੈਂਟਾਬਾਦ ਗਿੱਦੜਬਾਹਾ, ਸ਼ਿਵ ਸਿੰਘ ਪੁੱਤਰ ਇੰਦਰ ਸਿੰਘ ਤੇ ਅਜੈ ਸਿੰਘ ਪੁੱਤਰ ਅਰਜਨ ਸਿੰਘ ਵਾਸੀਆਨ ਜਿਲ੍ਹਾ ਅਜਮੇਰ ਰਾਜਸਥਾਨ, ਹਰਜਿੰਦਰ ਕੌਰ ਉਰਫ ਮੰਗੋ ਭੂਆ ਪਤਨੀ ਜਗਸੀਰ ਸਿੰਘ, ਜਸਵਿੰਦਰ ਸਿੰਘ ਉਰਫ ਗੋਰਾ ਤੇ ਸੁਖਦੀਪ ਸਿੰਘ ਵਾਸੀਆਨ ਪਿੰਡ ਗਿਲਜੇਵਾਲਾ, ਜਗਸੀਰ ਸਿੰਘ ਉਰਫ ਮੇਲਾ ਪੁੱਤਰ ਕੰਤੂ ਸਿੰਘ ਵਾਸੀ ਕੋਟਭਾਈ, ਲੱਖਾ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਝੋਰੜ, ਦਰਬਾਰਾ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਸਾਉਂਕੇ, ਲਛਮਣ ਸਿੰਘ ਪੁੱਤਰ ਸੁਭਾਸ਼ ਚੰਦਰ ਵਾਸੀ ਚੱਕ ਸ਼ੇਰੇਵਾਲਾ, ਹਰੀਸ਼ ਕੁਮਾਰ ਉਰਫ ਖੇੜਾ ਪੁੱਤਰ ਰੋਸ਼ਨ ਲਾਲ ਤੇ ਕਪਿਲ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀਆਨ ਮਲੋਟ, ਸ਼ਰਮਾ ਪੁੱਤਰ ਭੋਲਾ ਰਾਮ, ਅਜੈ ਕੁਮਾਰ ਵਾਸੀਆਨ ਮਿੱਡਾ, ਰਸ਼ਪਾਲ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਪਿੰਡ ਘੁਮਿਆਰਾ ਖੇੜਾ, ਪਰਮਜੀਤ ਕੌਰ ਪਤਨੀ ਸ਼ਿੰਦਾ ਸਿੰਘ ਵਾਸੀ ਮਲੋਟ ਅਤੇ ਦਲਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਮਾਹਣੀ ਖੇੜਾ ਨੂੰ ਉਪਰੋਕਤ ਨਸ਼ਾ ਤਸਕਰੀ ਤੇ ਚੋਰੀ ਦੇ ਕੇਸਾਂ ਵਿੱਚ ਪਿਛਲੇ 48 ਘੰਟਿਆਂ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

Author : Malout Live

Leave a Reply

Your email address will not be published. Required fields are marked *

Back to top button