Health

40 ਤੋਂ ਪਾਰ ਵਿਅਕਤੀ ਇਨ੍ਹਾਂ ਚੀਜ਼ਾਂ ਨੂੰ ਕਰਨ ਰੂਟੀਨ ‘ਚ ਸ਼ਾਮਿਲ, ਨਹੀਂ ਆਵੇਗੀ ਕੋਈ ਪਰੇਸ਼ਾਨੀ

40 ਦੀ ਉਮਰ ਤੱਕ ਆਉਂਦਿਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਪਰ ਜੇਕਰ ਸਹੀ ਦੇਖਭਾਲ ਤੇ ਲਾਇਫਸਟਾਇਲ ਨੂੰ ਠੀਕ ਰੱਖਿਆ ਜਾਵੇ ਤਾਂ ਇਸ ਸਮੱਸਿਆ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਉਪਾਵਾਂ ਬਾਰੇ। 40 ਦੀ ਉਮਰ ਤੱਕ ਆਉਂਦੇ ਹੀ ਸੇਹਤ ‘ਤੇ ਗੰਭੀਰ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬੀਮਾਰੀਆਂ ਤੋਂ ਬਚਣਾ ਹੈ ਤਾਂ ਲਾਈਫਸਟਾਇਲ ਨੂੰ ਤੁਰੰਤ ਬਦਲ ਦਵੋ। ਸਵੇਰੇ ਜਲਦੀ ਉੱਠ ਕੇ ਟਹਿਲਣਾ ਸ਼ੁਰੂ ਕਰ ਦਵੋ। ਸਵੇਰੇ ਟਹਿਲਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਟਹਿਲਣ ਦੇ ਨਾਲ-ਨਾਲ ਜੇ ਕਰ ਕਸਰਤ ਕੀਤੀ ਜਾਵੇ ਤਾਂ ਹੋਰ ਵੀ ਜ਼ਿਆਦਾ ਚੰਗਾ ਹੋਵੇਗਾ।ਇਸ ਉਮਰ ‘ਚ ਖਾਣ-ਪੀਣ ‘ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਮਰ ਦੇ ਇਸ ਪੜਾਅ ‘ਚ ਖਾਣੇ ‘ਚ ਤੇਲ ਦੀ ਮਾਤਰਾ ਘਟਾ ਦਿਓ। ਹਰੀ ਪੱਤੇਦਾਰ ਸਬਜ਼ੀਆਂ ਦੀ ਮਾਤਰਾ ਖਾਣੇ ‘ਚ ਵਧਾ ਦਿਓ। ਜੰਕ ਫੂਡ ਤੋਂ ਪਰਹੇਜ਼ ਕਰੋ। ਦੁੱਧ ਜ਼ਰੂਰ ਪੀਓ। ਫਲਾਂ ਦਾ ਸੇਵਨ ਕਰੋ।
ਅੱਜ-ਕੱਲ ਚੰਗੀ ਧੁੱਪ ਨਿਕਲ ਰਹੀ ਹੈ। ਧੁੱਪ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ। ਸੂਰਜ ਦੀ ਰੋਸ਼ਨੀ ਵਿਟਾਮਿਨ ਡੀ ਦਾ ਸਭ ਤੋਂ ਚੰਗਾ ਸਰੋਤ ਹੈ। ਇਸ ਲਈ ਰੋਜ਼ ਧੁੱਪ ‘ਚ ਬੈਠਣਾ ਜ਼ਰੂਰੀ ਹੈ। ਸਵੇਰ ਦੇ ਸਮੇਂ ਧੁੱਪ ‘ਚ ਬੈਠਣਾ ਸਭ ਤੋਂ ਚੰਗਾ ਹੈ। ਤੇ ਧੁੱਪ ‘ਚ ਬੈਠ ਕੇ ਪੈਰਾਂ ਤੇ ਜੋੜਾਂ ਦੀ ਮਾਲਿਸ਼ ਵੀ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *

Back to top button