District NewsMalout News

“ਭਾਰਤ ਵਿਕਾਸ ਪ੍ਰੀਸ਼ਦ ਮਲੋਟ ਦੇ ਅਧਿਕਾਰੀ ਸਨਮਾਨਿਤ”

ਮਲੋਟ: ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੱਖਣ ਵੱਲੋਂ ਬੀਤੇ ਦਿਨ ਜੈਤੋ ਵਿਖੇ ਇੱਕ ਵਿਸ਼ੇਸ਼ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੱਖਣੀ ਦੀਆਂ 30 ਸ਼ਾਖਾਵਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਭਾਰਤ ਵਿਕਾਸ ਪ੍ਰੀਸ਼ਦ ਦੀਆਂ ਸਾਰੀਆਂ ਸ਼ਾਖਾਵਾਂ ਨੇ ਸਾਲ 2023-24 ਵਿੱਚ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿੱਚ ਸਾਲ 2024-25 ਲਈ ਪੰਜਾਬ ਦੱਖਣੀ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਵੱਲੋਂ ਸਾਲ 2023-24 ਵਿੱਚ ਕੀਤੇ ਗਏ ਸਮਾਜ ਸੇਵਾ ਦੇ ਵਧੀਆ ਕਾਰਜਾਂ ਅਤੇ ਰਾਜ ਪੱਧਰੀ ਸਮੂਹ ਗਾਇਨ ਮੁਕਾਬਲੇ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਮਲੋਟ ਸ਼ਾਖਾ ਦੀ ਤਰਫ਼ੋਂ ਸੂਬਾਈ ਸਲਾਹਕਾਰ ਅਤੇ ਸ਼ਾਖਾ ਪੈਟਰਨ ਸ੍ਰੀ ਰਾਜ ਵਾਟਸ, ਜਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਬਰਾਂਚ ਪ੍ਰਧਾਨ ਸੁਰਿੰਦਰ ਮਦਾਨ, ਮੀਤ ਪ੍ਰਧਾਨ ਸੋਹਣ ਲਾਲ ਗੁੰਬਰ ਅਤੇ ਸ਼ਾਖਾ ਸਕੱਤਰ ਗੁਲਸ਼ਨ ਅਰੋੜਾ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮਲੋਟ ਸ਼ਾਖਾ ਦੀ ਇਸ ਪ੍ਰਾਪਤੀ ‘ਤੇ ਮੀਤ ਪ੍ਰਧਾਨ ਧਰਮਪਾਲ ਗੂੰਬਰ, ਵਿਨੋਦ ਗੋਇਲ, ਰਜਿੰਦਰ ਨਾਗਪਾਲ, ਚੰਦਰ ਮੋਹਨ ਸੁਥਾਰ, ਵਿੱਟੀ ਮੋਂਗਾ, ਰਾਕੇਸ਼ ਮੋਹਨ ਮੱਕੜ, ਸੰਦੀਪ ਮੰਗਲਾ, ਵਿਵੇਕ ਗਰਗ, ਸ਼ਗਨ ਲਾਲ ਗੋਇਲ, ਵੇਦ ਪ੍ਰਕਾਸ਼ ਬਾਂਸਲ, ਅਮਰ ਨਾਥ ਮੁੰਜਾਲ, ਰਮਨ ਪੁਰੀ ਤੇ ਹੋਰ ਸਾਰੇ ਮੈਂਬਰਾਂ ਨੇ ਵਧਾਈ ਦਿੱਤੀ।

Author: Malout Live

Back to top button