ਹੁਣ ਸਰਕਾਰੀ ਮੁਲਾਜ਼ਮ ਤੇ ਅਧਿਆਪਕ ਨਹੀਂ ਕਰ ਸਕਣਗੇ ਪੱਤਰਕਾਰੀ !

ਹੁਣ ਸਰਕਾਰੀ ਮੁਲਾਜ਼ਮ ਤੇ ਅਧਿਆਪਕ ਨਹੀਂ ਕਰ ਸਕਣਗੇ ਪੱਤਰਕਾਰੀ !,ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰਕੇ ਪੱਤਰਕਾਰੀ ਕਰ ਰਹੇ ਸਮੂਹ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਭਵਿੱਖ ‘ਚ ਕਿਸੇ ਵੀ ਮੀਡੀਆ ਹਾਊਸ ਲਈ ਕੰਮ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।ਤੁਹਾਨੂੰ ਦੱਸ ਦਈਏ ਕਿ ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰਨ ਦੀਆਂ ਕੁਝ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਪਹਿਲਾਂ ਦਿੱਤੀਆਂ ਪ੍ਰਵਾਨਗੀਆਂ ਰੱਦ ਕਰ ਦਿੱਤੀਆਂ ਹਨ। ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਪੱਤਰਕਾਰੀ ਕਰਨ ਨੂੰ ਸਰਕਾਰੀ ਕਰਮਚਾਰੀ ਆਚਰਨ ਨਿਯਮਾਂ ਵਾਲੀ-1966 ਦੇ ਨਿਯਮ 8 ਦੀ ਉਲੰਘਣਾ ਦੱਸਿਆ ਗਿਆ ਹੈ ਅਤੇ ਹੁਕਮਾਂ ਵਿੱਚ ਸਪਸ਼ਟ ਕੀਤਾ ਹੈ ਕਿ ਸਰਕਾਰੀ ਮੁਲਾਜ਼ਮ ਉੱਪਰ ਸਾਹਿਤਕ, ਕਲਾਤਮਿਕ ਅਤੇ ਵਿਗਿਆਨਿਕ ਲੇਖਣੀ ਲਿਖਣ ‘ਤੇ ਨਹੀਂ ਹੈ ਕੋਈ ਪਾਬੰਦੀ ਪਰ ਸਰਕਾਰੀ ਮੁਲਾਜ਼ਮ ਨੌਕਰੀਆਂ ਦੇ ਬਰਾਬਰ ਰੈਗੂਲਰ ਪੱਤਰਕਾਰੀ ਨਹੀਂ ਕਰ ਸਕਣਗੇ।