ਨਵ ਨਿਯੁਕਤ ਡੀ.ਐੱਸ.ਪੀ ਪੰਨੂੰ ਦਾ ਕੀਤਾ ਸਵਾਗਤ- ਨਸ਼ਿਆਂ ਦੀ ਰੋਕਥਾਮ ਲਈ ਕੀਤਾ ਵਿਚਾਰ ਵਟਾਂਦਰਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸਮਾਜ ਸੇਵੀ ਸੰਸਥਾਵਾਂ ਵਲੋਂ ਨਵ ਨਿਯੁਕਤ ਅਧਿਕਾਰੀਆਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਸ਼ਹਿਰ ਅਤੇ ਇਲਾਕੇ ਦੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਤਹਿਤ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ ਦੀ ਅਗਵਾਈ ਚ ਸਮਾਜ ਸੇਵੀਆਂ ਵਲੋਂ ਨਵ ਨਿਯੁਕਤ ਡੀ.ਐੱਸ.ਪੀ ਸ: ਜਸਬੀਰ ਸਿੰਘ ਪੰਨੂੰ ਗਿੱਦੜਬਾਹਾ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਅਤੇ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਨੂੰ ਆਖਿਆ ਗਿਆ ਅਤੇ ਵਧਾਈ ਦਿੱਤੀ ਗਈ। ਡਾਕਟਰ ਗਿੱਲ ਨੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੋਕ ਹਿਤ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਦੀਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵਲੋਂ ਹਮੇਸ਼ਾ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਜੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਵਿਚ ਵੀ ਪੁਲਿਸ ਪ੍ਰਸ਼ਾਸ਼ਨ ਨੂੰ ਹਰ ਸੰਭਵ ਮਦੱਦ ਕੀਤੀ ਜਾਵੇਗੀ। ਸ : ਜਸਬੀਰ ਸਿੰਘ ਪਨੂੰ ਡੀ.ਐੱਸ.ਪੀ ਗਿੱਦੜਬਾਹਾ ਨੇ ਡਾਕਟਰ ਗਿੱਲ ਅਤੇ ਸਮਾਜ ਸੇਵੀਆਂ ਨੂੰ ਵਿਸ਼ਵਾਸ ਦੁਆਇਆ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਕਿਉਂਕਿ ਨਸ਼ਾ ਵੇਚਣ ਵਾਲੇ ਸਾਡੇ ਸਮਾਜ ਤੇ ਇਕ ਬਹੁਤ ਵੱਡਾ ਕਲੰਕ ਹਨ। ਉਹਨਾਂ ਕਿਹਾ ਕਿ ਨਸ਼ਿਆ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਜਾਇਜ ਕੰਮ ਲਈ ਕੋਈ ਵਿਅਕਤੀ ਜਦੋਂ ਮਰਜੀ ਮਿਲ ਸਕਦਾ ਹੈ। ਡੀ.ਐੱਸ.ਪੀ ਪੰਨੂੰ ਨੇ ਚੋਰੀ ਦੀਆਂ ਘਟਨਾਵਾਂ ਸਬੰਧੀ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਤੋਂ ਬਚਣ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਖਾਲਸਾ, ਪ੍ਰਧਾਨ ਗੁਰਜੀਤ ਸਿੰਘ ਗਿੱਲ, ਪ੍ਰਧਾਨ ਸਰਦੂਲ ਸਿੰਘ ਖਾਲਸਾ, ਸਮਾਜ ਸੇਵੀ ਜਸਦੇਵ ਸਿੰਘ ਸੰਧੂ, ਪਵਿੱਤਰ ਸਿੰਘ, ਸਰੂਪ ਸਿੰਘ,ਕੁਲਜੀਤ ਸਿੰਘ,ਦੇਸ ਰਾਜ ਸਿੰਘ,ਸਵਰਨ ਸਿੰਘ ਆਦਿ ਸਮਾਜ ਸੇਵੀ ਹਾਜ਼ਰ ਸਨ। Author: Malout Live