ਉੱਚ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਲਈ ਮੋਦੀ ਸਰਕਾਰ ਦਾ ਵੱਡਾ ਕਦਮ

ਲੁਧਿਆਣਾ:- ਦੇਸ਼ ਦੀ ਉੱਚ ਸਿੱਖਿਆ ਦੇ ਪੱਧਰ 'ਚ ਹੋਰ ਜ਼ਿਆਦਾ ਗੁਣਵੱਤਾ ਲਿਆਉਣ ਦੇ ਉਦੇਸ਼ ਨਾਲ ਕੇਂਦਰ ਦੀ ਮੋਦੀ ਸਰਕਾਰ ਨਵੇਂ ਤੋਂ ਨਵੇਂ ਬਦਲਾਅ ਕਰ ਰਹੀ ਹੈ ਤਾਂ ਕਿ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਿਸਟਮ ਨੂੰ ਸੁਧਾਰਿਆ ਜਾ ਸਕੇ। ਮਨੁੱਖੀ ਵਸੀਲੇ ਅਤੇ ਵਿਕਾਸ ਮੰਤਰਾਲਾ ਦੇਸ਼ ਦੀ ਉੱਚ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਯੋਜਨਾ ਅਧੀਨ ਸਾਰੀਆਂ ਯੂਨੀਵਰਸਿਟੀਆਂ ਲਈ ਨੈਕ ਐਕ੍ਰੀਡੀਟੇਸ਼ਨ 'ਚ ਬਦਲਾਅ ਵਾਲੀ (ਨੈਸ਼ਨਲ ਅਸਿਸਮੈਂਟ ਐਂਡ ਐਕ੍ਰੀਡੀਟੇਸ਼ਨ ਕੌਂਸਲ) ਨੈਕ ਮਾਨਤਾ 'ਚ ਵਿਦਿਆਰਥੀਆਂ ਦੀ ਫੀਡਬੈਕ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ, ਮਤਲਬ ਕਾਲਜਾਂ ਅਤੇ ਯੂਨੀਵਰਸਿਟੀਜ਼ ਨੂੰ ਮਿਲਣ ਵਾਲੀ ਨੈਕ ਮਾਨਤਾ 'ਚ ਵਿਦਿਆਰਥੀਆਂ ਦੇ ਫੀਡਬੈਕ ਦੀ ਅਹਿਮ ਭੂਮਿਕਾ ਰਹੇਗੀ। ਜਾਣਕਾਰੀ ਮੁਤਾਬਿਕ ਹੁਣ ਤੱਕ ਨੈਕ ਐਕ੍ਰੀਡੀਟੇਸ਼ਨ 'ਚ ਵਿਦਿਆਰਥੀਆਂ ਦਾ ਫੀਡਬੈਕ ਨਹੀਂ ਲਿਆ ਜਾਂਦਾ ਸੀ।