ਕੈਬਿਟਨ ਮੰਤਰੀ ਦਾ ਜਾਅਲੀ ਪੀ.ਏ ਬਣ ਕੇ ਠੱਗੀ ਮਾਰਨ ਵਾਲਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮੁੰਬਈ (ਮਹਾਂਰਾਸ਼ਟਰ) ਤੋਂ ਕੀਤਾ ਕਾਬੂ
ਮਲੋਟ: ਸੀਨੀਅਰ ਕਪਤਾਨ ਪੁਲਿਸ ਡਾ. ਸਚਿਨ ਗੁਪਤਾ (ਆਈ.ਪੀ.ਐੱਸ) ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਕਪਤਾਨ ਪੁਲਿਸ ਸਬ ਡਵੀਜਨ ਮਲੋਟ ਸ਼੍ਰੀ ਬਲਕਾਰ ਸਿੰਘ (ਪੀ.ਪੀ.ਐੱਸ) ਅਤੇ SI ਵਰੁਣ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ ਕੈਬਿਟਨ ਮੰਤਰੀ ਦਾ ਜਾਅਲੀ ਪੀ.ਏ ਬਣ ਕੇ ਠੱਗੀ ਮਾਰਨ ਵਾਲੇ ਨੂੰ ਮੁੰਬਈ (ਮਹਾਂਰਾਸ਼ਟਰ) ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ 3 ਸਤੰਬਰ 2022 ਨੂੰ ਦੀਪਕ ਨਾਗਪਾਲ ਦੇ ਫੋਨ ਆਇਆ ਜੋ ਕਿ ਆਪਣੇ-ਆਪ ਨੂੰ ਮੈਡਮ ਬਲਜੀਤ ਕੌਰ ਐੱਮ.ਐੱਲ.ਏ ਦਾ ਪੀ.ਐਸ.ਓ ਦੱਸ ਰਿਹਾ ਸੀ ਅਤੇ ਮਨੀ ਟਰਾਂਸਫਰ ਦਾ ਕੰਮ ਕਰਦਾ ਹੈ। ਮੁਦਈ ਦੇ ਹਾਂ ਕਰਨ ਤੇ ਉਸਨੇ ਮੈਡਮ ਦੇ ਪਤੀ ਸ: ਦਲਜੀਤ ਸਿੰਘ ਨਾਲ ਗੱਲ ਕਰਨ ਨੂੰ ਕਿਹਾ ਕਿ ਮੇਰੇ ਬੇਟੇ ਦੀ ਟਿਊਸ਼ਨ ਫ਼ੀਸ ਪੈਂਡਿੰਗ ਹੈ 22500/-ਰੁਪਏ ਜੋ ਕਿ ਉਸਦੇ ਟੀਚਰ ਦੇ ਅਕਾਊਂਟ ਵਿੱਚ ਟਰਾਂਸਫਰ ਕਰਨੀ ਹੈ, ਦੀਪਕ ਨਾਗਪਾਲ ਨੇ ਆਪਣੇ ਅਕਾਊਂਟ ਤੋਂ ਭਲਿੰਦਰ ਸਿੰਘ ਦੇ ਅਕਾਊਂਟ ਵਿੱਚ 22500/-ਰੁਪਏ ਟਰਾਂਸਫਰ ਕਰ ਦਿੱਤੇ। ਜਿਸ 'ਤੇ ਹੋਲ: ਬਲਜਿੰਦਰ ਸਿੰਘ 440/ਸ.ਮ.ਸ ਵੱਲੋਂ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ, ਜਿਸ 'ਤੇ ਦੌਰਾਨੇ ਤਫਤੀਸ਼ ਦੋਸ਼ੀ ਭਲਵਿੰਦਰ ਸਿੰਘ ਬਾਰੇ ਪਤਾ ਲੱਗਣ 'ਤੇ ਸੀਨੀਅਰ ਅਫਸਰਾਨ ਬਾਲਾ ਦੀ ਹਦਾਇਤ ਅਨੁਸਾਰ 10 ਸਤੰਬਰ 2022 ਨੂੰ ਸ:ਥ: ਹਰਬੰਸ ਸਿੰਘ ਨੰਬਰ ਸਮੇਤ ਪੁਲਿਸ ਪਾਰਟੀ ਦੇ ਬਰਾਏ ਰੇਡ ਤਲਾਸ਼ ਦੋਸ਼ੀ ਭਲਿੰਦਰ ਸਿੰਘ ਉਰਫ਼ ਜਸਰਾਜ ਪੁੱਤਰ ਬਲਦੇਵ ਸਿੰਘ ਵਾਸੀ 888, ਫੇਸ-7,ਐੱਸ.ਏ.ਐੱਸ ਨਗਰ (ਮੋਹਾਲੀ) ਨੂੰ ਮੁੰਬਈ (ਮਹਾਂਰਾਸ਼ਟਰ) ਤੋਂ ਗ੍ਰਿਫ਼ਤਾਰ ਕਰਕੇ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਸ਼ੀ ਨੂੰ ਬੀਤੇ ਦਿਨੀਂ ਅਦਾਲਤ ਮਲੋਟ ਵਿਖੇ ਪੇਸ਼ ਕਰਕੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਬੰਦ ਕਰਵਾਇਆ ਗਿਆ। Author: Malout Live