District NewsMalout News

ਸ੍ਰ. ਹਰਪ੍ਰੀਤ ਸਿੰਘ ਸਾਬਕਾ ਐੱਮ.ਐੱਲ.ਏ ਨੇ ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੀ ਕਾਰ ਸੇਵਾ ਵਿੱਚ ਨਵ-ਨਿਰਮਾਣ ਅਧੀਨ ਭਰੀ ਹਾਜ਼ਰੀ

ਮਲੋਟ: ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ, ਵਾਰਡ ਨੰ. 10, ਮਹਾਂਵੀਰ ਨਗਰ ਮਲੋਟ ਵਿਖੇ ਸ੍ਰ. ਹਰਪ੍ਰੀਤ ਸਿੰਘ ਸਾਬਕਾ ਐੱਮ.ਐੱਲ.ਏ ਨੇ ਨਿਰੰਤਰ ਚੱਲ ਰਹੀ ਕਾਰ ਸੇਵਾ ਵਿੱਚ ਹਾਜਰੀ ਭਰੀ। ਇਸ ਮੌਕੇ ਸ੍ਰ. ਰਾਮ ਸਿੰਘ ਭੁੱਲਰ ਸਾਬਕਾ ਪ੍ਰਧਾਨ ਨਗਰ ਕੌਂਸਲ ਮਲੋਟ, ਹਰਬੰਸ ਸਿੰਘ ਬਰਾੜ ਐੱਮ.ਸੀ, ਸਰੋਜ ਸਿੰਘ ਸਰਪੰਚ, ਅਸ਼ੋਕ ਬਜਾਜ, ਪ੍ਰਕਾਸ਼ ਚੰਦ ਟੈਣੀ ਐੱਮ.ਸੀ, ਕੁਲਬੀਰ ਸਿੰਘ ਪੀ.ਏ, ਕੁੰਦਨ ਲਾਲ ਡਾਬਲਾ ਐੱਮ.ਸੀ, ਸੁਨੀਲ ਕੁਮਾਰ ਕਾਇਤ ਪ੍ਰਧਾਨ, ਜੈ ਪ੍ਰਕਾਸ਼ ਬੋਸ, ਮਨਵੀਰ ਸਿੰਘ, ਸੰਨੀ ਡਾਬਲਾ, ਨਰੇਸ਼ ਖਟਕ ਲਾਲਾ, ਕ੍ਰਿਸ਼ਨ ਬਾਗਡ਼ੀ, ਰਾਕੇਸ਼ ਇੰਦੋਰਾ, ਰਾਮਪਾਲ ਅਤੇ ਹਰਦੀਪ ਸਿੰਘ ਗਰੇਵਾਲ ਸ਼ਾਮਿਲ ਹੋਏ।

ਜਿਕਰਯੋਗ ਹੈ ਕਿ ਮਲੋਟ ਵਿਖੇ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੇ ਨਾਮ ਤੇ ਬਣਨ ਵਾਲੇ ਭਾਰਤ ਦੇ ਪਹਿਲੇ ਗੁਰਦੁਆਰਾ ਸਾਹਿਬ ਜੀ ਦਾ ਨੀਂਹ ਪੱਥਰ ਪੰਜ ਪਿਆਰੇ ਸਾਹਿਬਾਨ ਜੀਆਂ ਨੇ 2023 ਦੇ ਨਵੇਂ ਸਾਲ ਮੌਕੇ ਆਪਣੇ ਕਰ ਕਮਲਾਂ ਨਾਲ ਰੱਖਿਆ ਸੀ। ਇਸ ਮੌਕੇ ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਦੇ ਸੇਵਾਦਾਰ ਸ੍ਰ. ਸੁਦੇਸ਼ ਪਾਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Author: Malout Live

Back to top button