ਘਰ-ਘਰ ਰੋਜਗਾਰ ਤਹਿਤ ਸਤੰਬਰ 2020 ਵਿੱਚ ਲੱਗਣ ਵਾਲੇ ਰੋਜਗਾਰ ਮੇਲਿਆਂ ਸਬੰਧੀ ਕੀਤੀ ਗਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਮਿਸ਼ਨ ਘਰ-ਘਰ ਰੋਜਗਾਰ ਤਹਿਤ ਡਿਪਟੀ ਕਮਿਸ਼ਨਰ, ਸ਼੍ਰੀ ਐਮ.ਕੇ. ਅਰਾਵਿੰਦ ਕੁਮਾਰ (ਆਈ.ਏ.ਐਸ.) ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਸਤੰਬਰ 2020 ਵਿੱਚ ਲੱਗਣ ਵਾਲੇ ਰੋਜਗਾਰ ਮੇਲਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਵਿਭਾਗਾਂ (ਪੰਜਾਬ ਹੁਨਰ ਵਿਕਾਸ ਮਿਸ਼ਨ, ਕਿਰਤ ਵਿਭਾਗ, ਜਿਲਾ ਉਦਯੋਗ ਕੇਂਦਰ, ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ, ਪਨਸਪ, ਲੋਕ ਨਿਰਮਾਣ ਵਿਭਾਗ, ਬੀ.ਐਂਡ ਆਰ., ਜਿਲਾ ਆਬਕਾਰੀ ਅਤੇ ਕਰ ਵਿਭਾਗ, ਜਿਲਾ ਸੈਨਿਕ ਸੁਰੱਖਿਆ ਅਤੇ ਸੇਵਾਵਾਂ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਜਿਲਾ ਮੰਡੀ ਬੋਰਡ, ਕਾਮਨ ਸਰਵਿਸ ਸੈਂਟਰ, ਲੀਡ ਬੈਂਕ, ਮਾਰਕਫੈੱਡ, ਸਿੱਖਿਆ ਵਿਭਾਗ (ਸੈ:) ਅਤੇ ਸਰਕਾਰੀ ਕਾਲਜ) ਦੇ ਮੁਖੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ।

ਇਸ ਮੀਟਿੰਗਿ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਨੇ ਸਮੂਹ ਵਿਭਾਗਾਂ ਨੂੰ ਇਨਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਦਿਵਾਉਣ ਲਈ ਪੁਰਜੋਰ ਕੋਸ਼ਿਸ਼ਾਂ ਕਰਨ ਦੀ ਹਦਾਇਤ ਕੀਤੀ। ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਨੂੰ ਸਫਲ ਬਣਾਇਆ ਜਾ ਸਕੇ। ਜਿਲਾ ਰੋਜਗਾਰ ਉੱਤਪਤੀ ਅਤੇ ਸਿਖਲਾਈ ਅਫਸਰ , ਸ਼੍ਰੀ ਹਰਮੇਸ਼ ਕੁਮਾਰ ਨੇ ਸਮੂਹ ਵਿਭਾਗਾਂ ਨੂੰ ਇਨਾਂ ਮੇਲਿਆਂ ਵਿੱਚ ਨੌਜਵਾਨ ਪ੍ਰਾਥੀਆਂ ਦੀ ਸ਼ਮੂਲੀਅਤ ਲਈ ਪੰਜਾਬ ਸਰਕਾਰ ਦੀ ਵੈਬਸਾਈਟ www.pgrkam.com ਉੱਪਰ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ। ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰਬਰ 9888562317 ਤੇ ਸੰਪਰਕ ਕੀਤਾ ਜਾ ਸਕਦਾ ਹੈ।