ਮਾਤਾ ਲੋਈ ਜੀ ਧਰਮਸ਼ਾਲਾ ਮਲੋਟ ਸੰਸਥਾ ਦਾ ਕੀਤਾ ਗਠਨ, ਸ. ਸੁਦੇਸ਼ ਪਾਲ ਸਿੰਘ ਮਲੋਟ ਨੂੰ ਬਣਾਇਆ ਪ੍ਰਧਾਨ

ਮਲੋਟ: ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਵਾਰਡ ਨੰ 10 ਮਲੋਟ (ਨਵ ਨਿਰਮਾਣ ਅਧੀਨ) ਵਿਖੇ ਵਿਨੋਦ ਸੋਲੰਕੀ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਨੇੜੇ ਕੋਈ ਧਰਮਸ਼ਾਲਾ ਨਾ ਹੋਣ ਕਰਕੇ ਮਾਤਾ ਲੋਈ ਜੀ ਧਰਮਸ਼ਾਲਾ ਮਲੋਟ ਸੰਸਥਾ ਦਾ ਗਠਨ ਕੀਤਾ ਗਿਆ ਜਿਸ ਦਾ ਪ੍ਰਧਾਨ ਸ. ਸੁਦੇਸ਼ ਪਾਲ ਸਿੰਘ ਮਲੋਟ ਨੂੰ ਬਣਾਇਆ ਗਿਆ।

ਜ਼ਿਕਰਯੋਗ ਹੈ ਕਿ ਮਾਤਾ ਲੋਈ ਜੀ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੀ ਧਰਮਪਤਨੀ ਜੀ ਸਨ। ਇਸ ਮੌਕੇ ਮੀਟਿੰਗ ਵਿੱਚ ਜੈ ਪ੍ਰਕਾਸ਼ ਬੋਸ, ਆਸ਼ੂ ਇੰਦਰਾ, ਸ਼ਾਮ ਸੁੰਦਰ ਡਾਬਲਾ, ਟਿੰਕੂ ਖਨਗਵਾਲ, ਸੰਨੀ ਖਟਕ, ਵਿਜੈ ਕਾਲੜਾ, ਸੁਖਬਿਲਾਸ, ਰਾਜ ਕੌਰ, ਰਾਜ ਰਾਣੀ, ਸ਼ਾਂਤੀ ਦੇਵੀ ਆਦਿ ਹਾਜ਼ਿਰ ਸਨ। ਨਵੀਂ ਸੰਸਥਾ ਮਾਤਾ ਲੋਈ ਜੀ ਧਰਮਸ਼ਾਲਾ ਮਲੋਟ ਦੇ ਪ੍ਰਧਾਨ ਸ. ਸੁਦੇਸ਼ ਪਾਲ ਸਿੰਘ ਮਲੋਟ ਨੇ ਕਿਹਾ ਕਿ ਉਹ ਇਹ ਸੇਵਾ ਪੂਰੀ ਜਿੰਮੇਵਾਰੀ ਅਤੇ ਤਨਦੇਹੀ ਨਿਭਾਉਣਗੇ। Author: Malout Live