ਡ੍ਰਾ. ਉੱਪਲ ਮਲੋਟ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ ਕਰਾਉਣ ਵਾਲੇ ਪਹਿਲੇ ਵਿਅਕਤੀ

ਮਲੋਟ (ਆਰਤੀ ਕਮਲ) :- ਪ੍ਰਸਿੱਧ ਅਰਥ ਸ਼ਾਸਤਰੀ ਤੇ ਡੀ.ਏ.ਵੀ ਕਾਲਜ ਮਲੋਟ ਦੇ ਕਾਰਜਕਾਰੀ ਪ੍ਰਿੰਸੀਪਲ ਡ੍ਰਾ ਆਰ ਕੇ ਉੱਪਲ ਮਲੋਟ ਬੁੱਕ ਆਫ ਰਿਕਾਰਡਜ ਵਿਚ ਨਾਮ ਦਰਜ ਕਰਵਾਉਣ ਵਾਲੇ ਪਹਿਲੇ ਮਲੋਟ ਵਾਸੀ ਬਣੇ ਹਨ । ਇਹ ਬੁੱਕ ਮਲੋਟ ਸ਼ਹਿਰ ਦੀ ਸੱਭ ਤੋਂ ਪੁਰਾਣੀ ਵੈਬ ਸਾਈਟ ਤੇ ਮੋਬਾਈਲ ਐਪ ਚਲਾਉਣ ਵਾਲੀ ਸੰਸਥਾ ਮਲੋਟ ਲਾਈਵ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਇਸ ਵਿਚ ਆਪਣੀ ਯੋਗਤਾ ਤੇ ਕਲਾ ਨਾਲ ਦੁਨੀਆ ਨੂੰ ਕੁਝ ਅਹਿਮ ਦੇਣ ਵਾਲੇ ਸ਼ਹਿਰ ਵਾਸੀਆਂ ਦੇ ਨਾਮ ਦਰਜ ਕੀਤੇ ਜਾਣਗੇ ।

ਮਲੋਟ ਲਾਈਵ ਦੇ ਡਾਇਰੈਕਟਰ ਮਿਲਨ ਹੰਸ ਦੀ ਅਗਵਾਈ ਵਿਚ ਮਲੋਟ ਲਾਈਵ ਦੀ ਟੀਮ ਵੱਲੋਂ ਬੁੱਕ ਵਿਚ ਨਾਮ ਦਰਜ ਕਰਵਾਉਣ ਲਈ ਪਹਿਲਾ ਅਵਾਰਡ ਸਰਟੀਫਿਕੇਟ ਡ੍ਰਾ. ਉੱਪਲ ਨੂੰ ਮਲੋਟ ਲਾਈਵ ਦੇ ਦਫਤਰ ਵਿਖੇ ਦਿੱਤਾ ਗਿਆ । ਇਸ ਮੌਕੇ ਡਾਇਰੈਕਟਰ ਮਿਲਨ ਹੰਸ ਨੇ ਡ੍ਰਾ ਉੱਪਲ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਮਲੋਟ ਲਾਈਵ ਦਾ ਨਵਾਂ ਦਫਤਰ ਤਹਿਸੀਲ ਰੋਡ ਵਿਖੇ ਵੀ ਅੱਜ ਹੀ ਸ਼ੁਰੂ ਕੀਤਾ ਗਿਆ ਹੈ । ਡ੍ਰਾ ਉਪੱਲ ਨੇ ਮਲੋਟ ਲਾਈਵ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉੁਹਨਾਂ ਦੇ 129 ਰਿਸਰਚ ਪੇਪਰ ਰਾਸ਼ਟਰੀ ਜਰਨਲ ਵਿਚ ਅਤੇ 122 ਅੰਤਰਰਾਸ਼ਟਰੀ ਜਰਨਲਾਂ ਵਿਚ ਛਪੇ ਹਨ । ਪ੍ਰੋ ਉਪਲ ਨੇ ਕਿਹਾ ਕਿ ਉਹ ਭਾਰਤੀ ਬੈਕਿੰਗ ਪ੍ਰਣਾਲੀ ਨੂੰ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੇ ਹਨ । ਉਹਨਾਂ ਮਲੋਟ ਲਾਈਵ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਲੋਟ ਲਾਈਵ ਨੇ ਕੰਪਿਊਟਰ ਦੇ ਖੇਤਰ ਵਿਚ ਮਲੋਟ ਸ਼ਹਿਰ ਦਾ ਨਾਮ ਹਮੇਸ਼ਾਂ ਅੱਗੇ ਰੱਖਿਆ ਹੈ ਅਤੇ ਪਹਿਲੀ ਅਵਾਰਡ ਪ੍ਰਾਪਤ ਵੈਬ ਸਾਈਟ ਹੋਣ ਤੇ ਵੀ ਮਲੋਟ ਵਾਸੀਆਂ ਨੂੰ ਹਮੇਸ਼ਾਂ ਮਲੋਟ ਲਾਈਵ ਟੀਮ ਤੇ ਮਾਣ ਰਿਹਾ ਹੈ । ਇਸ ਮੌਕੇ ਐਮਡੀ ਮਿਲਨ ਹੰਸ ਤੋਂ ਇਲਾਵਾ ਡਾਇਰੈਕਟਰ ਇੰਜ. ਗੁਰਵਿੰਦਰ ਸਿੰਘ, ਸਹਾਇਕ ਡਾਇਰਕੈਟਰ ਹਰਮਨਜੋਤ ਸਿੰਘ ਅਤੇ ਡਾਇਰੈਕਟਰ ਨਿਊਜ ਹਰਪ੍ਰੀਤ ਸਿੰਘ ਸਮੇਤ ਮਲੋਟ ਲਾਈਵ ਦਾ ਸਮੁੱਚਾ ਸਟਾਫ ਹਾਜਰ ਸੀ ।