District NewsMalout News

ਲਵਲੀ ਮੈਡੀਕਲ ਵੱਲੋਂ ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਵੱਲੋਂ ਲਗਾਏ ਗਏ ਲੜਕੀਆਂ ਲਈ ਮੁਫਤ ਸਮਰ ਕੈਂਪ ਵਿਜ਼ਨ ਐਂਡ ਏਮ ਵਿੱਚ ਮਨਾਇਆ ਗਿਆ ਪਿਤਾ ਦਿਵਸ

ਮਲੋਟ : ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਚੀਫ ਅਤੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਦੀ ਅਗਵਾਈ ਹੇਠ ਸਟੇਟ ਯੂਥ ਵਾਈਸ ਪ੍ਰਧਾਨ ਰਵਨੀਤ ਕੌਰ ਵੱਲੋਂ ਸਮੂਚੀ ਟੀਮ ਮਿਲ ਕੇ ਲੜਕੀਆਂ ਲਈ ਮੁਫਤ ਸਮਰ ਕੈਂਪ ਵਿਜ਼ਨ ਐਂਡ ਏਮ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਗਲੀ ਨੰਬਰ-2, ਏਕਤਾ ਨਗਰ ਮਲੋਟ ਵਿਖੇ ਚਲਾਇਆ ਜਾ ਰਿਹਾ। ਇਸ ਕੈਂਪ ਵਿੱਚ ਪਿਤਾ ਦਿਵਸ ਅਨੋਖੇ ਉਪਰਾਲੇ ਨਾਲ ਮਨਾਇਆ ਗਿਆ।

ਬੱਚਿਆਂ ਵੱਲੋਂ ਫਾਲਤੂ ਕਾਗਜ਼ ਨਾਲ ਆਪਣੇ ਪਿਤਾ ਲਈ ਗ੍ਰੀਟਿੰਗ ਕਾਰਡ ਬਣਾਇਆ ਗਿਆ। ਇਸ ਦਿਵਸ ਦੀ ਮਹੱਤਤਾ ਨੂੰ ਬੱਚਿਆਂ ਵਿੱਚ ਜਾਗਰੂਕ ਕੀਤਾ ਗਿਆ। ਇਸ ਮੌਕੇ ਲਵਲੀ ਮੈਡੀਕਲ ਸੁਰਜਾ ਰਾਮ ਮਾਰਕਿਟ ਮਲੋਟ ਵੱਲੋਂ 28 ਵਿਦਿਆਰਥਣਾਂ ਲਈ ਪਾਣੀ ਵਾਲੀ ਬੋਤਲ ਦਾ ਸਹਿਯੋਗ ਦਿੱਤਾ ਗਿਆ। ਲਵਲੀ ਮੈਡੀਕਲ ਵੱਲੋਂ ਪ੍ਰਿੰਸ ਬਾਂਸਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨਾਲ ਮਿਲ ਕੇ ਇਸ ਅਨੋਖੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

Author : Malout Live

Back to top button