District NewsMalout News

40 ਘੰਟਿਆਂ ਵਿੱਚ 600 ਕਿਲੋਮੀਟਰ ਦੀ ਸਾਇਕਲ ਰਾਈਡ ਨੂੰ ਸਮਾਪਤ ਕਰਨ ਦੇ ਅਹਿਦ ਨਾਲ ਮਲੋਟ ਤੋਂ ਜਗਜੀਤ ਸਿੰਘ ਫਿਰ ਮੈਦਾਨ ਵਿੱਚ

ਮਲੋਟ: Audax Persian Club France ਤੋਂ ਆਥਰਾਈਜ਼ਡ ਕਲੱਬ ਹਿਸਾਰ ਤੋਂ 600 ਕਿਲੋਮੀਟਰ ਸਾਇਕਲ ਰਾਈਡ ਨੂੰ ਪੂਰਾ ਕਰਨ ਦਾ ਸਮਾਂ 40 ਘੰਟੇ ਹੈ ਜੋ ਕਿ ਅੱਜ ਸਵੇਰੇ 4 ਵਜੇ ਸ਼ੁਰੂ ਹੋ ਚੁੱਕੀ ਹੈ। ਜਿਸ ਵਿੱਚ ਮਲੋਟ ਤੋਂ ਜਗਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਤਿੰਨ ਸਾਥੀ ਜੋ ਪੇਸ਼ੇ ਵਜੋਂ ਅਧਿਆਪਕ ਹਨ ਨੇ ਵੀ ਭਾਗ ਲਿਆ।

ਇਸ ਦੌਰਾਨ ਜਗਜੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਰਾਈਡ ਹਿਸਾਰ ਤੋਂ ਸ਼ੁਰੂ ਹੋ ਕੇ ਪਟਿਆਲਾ, ਬਠਿੰਡਾ, ਅਬੋਹਰ, ਸਿਰਸਾ ਤੋਂ ਵਾਪਿਸ ਹੁੰਦੀ ਹੋਈ ਹਿਸਾਰ ਸਮਾਪਤ ਹੋਵੇਗੀ। ਇਸਤੋਂ ਪਹਿਲਾ ਵੀ ਜਗਜੀਤ ਸਿੰਘ ਬਠਿੰਡਾ ਅਤੇ ਜਲੰਧਰ ਕਲੱਬ ਵੱਲੋਂ ਕਰਵਾਈ ਗਈ ਸਾਇਕਲ ਰਾਈਡਿੰਗ ਵਿੱਚ 36 ਅਤੇ 38 ਘੰਟਿਆਂ ਵਿੱਚ ਸਫਲਤਾ ਹਾਸਿਲ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਤਕਰੀਬਨ ਰਾਤ 11 ਵਜੇ ਦੇ ਕਰੀਬ ਇਹ ਰਾਈਡ ਮਲੋਟ ਤੋਂ ਗੁਜ਼ਰੇਗੀ।

Author: Malout Live

Back to top button