ਸ. ਭਗਤ ਸਿੰਘ ਵੈੱਲਫੇਅਰ ਕਲੱਬ ਪਿੰਡ ਸਰਾਵਾਂ ਬੋਦਲਾ ਵੱਲੋਂ ਸਕੂਲ ਵਿੱਚ ਲਗਾਏ ਬੂਟੇ
ਮਲੋਟ:- ਸ. ਭਗਤ ਸਿੰਘ ਵੈੱਲਫੇਅਰ ਕਲੱਬ ਸਰਾਵਾਂ ਬੋਦਲਾ ਦੁਆਰਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਫਤਿਹ ਸਿੰਘ, ਉਪ-ਪ੍ਰਧਾਨ ਜਗਸੀਰ ਸਿੰਘ, ਚੇਅਰਮੈਨ ਵਿਕਰਮਜੀਤ ਸਿੰਘ,
 
ਖਜ਼ਾਨਚੀ ਮਹਿਕਦੀਪ ਸਿੰਘ, ਸੈਕਟਰੀ ਹਰਪ੍ਰੀਤ ਸਿੰਘ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੇ ਸਹਿਯੋਗ ਦਿੱਤਾ। ਇਸ ਦੌਰਾਨ ਕਲੱਬ ਮੈਂਬਰਾਂ ਨੇ ਕਿਹਾ ਕਿ ਅੱਜ ਉਨ੍ਹਾਂ 50 ਦੇ ਕਰੀਬ ਬੂਟੇ ਲਗਾਏ ਹਨ ਅਤੇ ਇਹ ਸੇਵਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ। Author: Malout Live
 
 
    
             
    
             
    
            

 
            
