ਹਥਿਆਰਾਂ ਵਾਲੇ ਮਾਮਲੇ 'ਚ ਸਰਕਾਰ ਗਲਤ ਅਨਸਰਾਂ ਤੇ ਨੱਥ ਪਾਵੇ- ਹਨੀ ਫੱਤਣਵਾਲਾ

ਮਲੋਟ: ਲਾਇਸੰਸੀ ਹਥਿਆਰਾਂ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸਰਕਾਰ ਨੂੰ ਗ਼ਲਤ ਅਨਸਰਾਂ 'ਤੇ ਨੱਥ ਪਾਉਣੀ ਚਾਹੀਦੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ਨੇ ਕਿਹਾ ਕਿ ਸਾਡਾ ਵਿਰਸਾ ਸਾਨੂੰ ਆਪਣੀ ਰੱਖਿਆ ਕਰਨੀ ਸਿਖਾਉਂਦਾ ਹੈ ਅਤੇ ਇਹ ਮਾਰਗ ਸਾਨੂੰ ਗੁਰੂ ਸਾਹਿਬਾਨ ਨੇ ਵਿਖਾਇਆ ਹੈ। ਉਹਨਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਵੀ ਬਜ਼ੁਰਗ ਲਾਇਸੰਸੀ ਹਥਿਆਰ ਮਜ਼ਲੂਮਾਂ ਦੀ ਰੱਖਿਆ ਲਈ ਵਰਤਦੇ ਸਨ ਅਤੇ                                      

ਉਹ ਲਾਇਸੰਸੀ ਹਥਿਆਰ ਹੁੰਦੇ ਸਨ। ਹੁਣ ਵੀ ਹਥਿਆਰਾਂ ਦੇ ਲਾਇਸੰਸ ਪੂਰੀ ਛਾਣਬੀਣ ਉਪਰੰਤ ਹੀ ਬਣੇ ਹਨ, ਪਰ ਮੌਜੂਦਾ ਸਰਕਾਰ ਨੇ ਆਪਣੀਆਂ ਨਾਕਾਮੀਆਂ ਛੁਪਾਉਂਦੇ ਹੋਏ ਪੁਲਿਸ ਨੂੰ ਗਲਤ ਪਾਸੇ ਵੱਲ ਤੋਰ ਦਿੱਤਾ ਹੈ। ਉਹਨਾਂ ਕਿਹਾ ਕਿ ਟੁਆਏ ਗੰਨਾਂ ਤੇ ਪਰਚਾ ਦੇਣ ਦੀ ਬਜਾਏ ਮਾਹੌਲ ਖਰਾਬ ਕਰਨ ਵਾਲਿਆ ਤੇ ਕਾਰਵਾਈ ਕੀਤੀ ਜਾਵੇ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਆਹ ਅਤੇ ਹੋਰ ਖੁਸ਼ੀ ਸਮਾਗਮਾਂ 'ਤੇ ਹਥਿਆਰ ਨਾ ਲਿਜਾਏ ਜਾਣ ਅਤੇ ਇਸ ਸੰਬੰਧੀ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ। Author: Malout Live