ਘਰ ਘਰ ਟੀ.ਬੀ. ਦੇ ਮਰੀਜਾਂ ਦੀ ਸ਼ਨਾਖਤ ਕਰਨ ਸਬੰਧੀ ਕਰਵਾਈ ਟ੍ਰੇਨਿੰਗ।
ਸ੍ਰੀ ਮੁਕਤਸਰ ਸਾਹਿਬ :- ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਅਤੇ ਡਾ ਸੁਨੀਲ ਅਰੋੜਾ ਜਿਲਾ ਟੀ.ਬੀ. ਅਫ਼ਸਰ ਦੀ ਦੇਖ ਰੇਖ ਵਿੱਚ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਟੀ.ਬੀ. ਦੇ ਮਰੀਜ਼ਾਂ ਦੀ ਸ਼ਨਾਖਤ ਘਰ ਘਰ ਕਰਨ ਸਬੰਧੀ ਐਕਟਿਵ ਕੇਸ ਫਾਈਂਡਿੰਗ ਮੁਹਿੰਮ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਸੁਨੀਲ ਅਰੋੜਾ ਨੇ ਦੱਸਿਆ ਕਿ ਇਹ ਮੁਹਿੰਮ ਮਿਤੀ 15 ਦਸੰਬਰ 2020 ਤੋਂ 14 ਜਨਵਰੀ 2021 ਤੱਕ ਜਾਰੀ ਚੱਲੇਗੀ। ਇਸ ਮੁਹਿੰਮ ਅਧੀਨ ਸਿਹਤ ਵਿਭਾਗ ਦੇ ਕਰਮਚਾਰੀ ਘਰ ਘਰ ਜਾ ਕੇ ਟੀ.ਬੀ. ਦੇ ਮਰੀਜ਼ ਲੱਭੇਗਾ ਅਤੇ ਟੀ.ਬੀ. ਦੇ ਸ਼ੱਕੀ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮੁਹਿੰਮ ਸਬੰਧੀ ਡਾ ਸ਼ਤੀਸ਼ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਦੀ ਦੇਖਰੇਖ ਵਿੱਚ ਜਿਲਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਫੀਲਡ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਕਰਵਾਈ ਗਈ।
ਇਸ ਸਮੇਂ ਸ੍ਰੀ ਹਰਭਗਵਾਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਵੱਧ ਹੈ ਅਤੇ ਸਰਕਾਰੀ ਦਾ 2025 ਤੱਕ ਟੀ.ਬੀ. ਨੂੰ ਪੰਜਾਬ ਵਿੱਚੋਂ ਖਤਮ ਕਰਨ ਦਾ ਟੀਚਾ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਨੂੰ ਦੋ ਹਫ਼ਤੇ ਤੋਂ ਜ਼ਿਆਦਾ ਖਾਂਸੀ ਆ ਰਹੀ ਹੋਵੇ, ਦੋ ਹਫ਼ਤੇ ਤੋਂ ਬੁਖਾਰ ਹੋਵੇ, ਰਾਤ ਨੂੰ ਤਰੇਲੀਆਂ ਆਉਂਦੀਆਂ ਹੋਣ, ਭੁੱਖ ਨਾ ਲੱਗੇ ਅਤੇ ਵਜ਼ਨ ਘੱਟ ਰਿਹਾ ਹੋਵੇ ਤਾਂ ਇਨਾਂ ਮਰੀਜਾਂ ਦੀ ਟੀ.ਬੀ ਦੀ ਜਾਂਚ ਕੀਤੀ ਜਾਵੇ। ਉਹਨਾਂ ਦੱਸਿਆ ਕਿ ਡਾਟਸ ਪ੍ਰਣਾਲੀ ਅਧੀਨ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਲਗਮ ਦੀ ਜਾਂਚ ਅਤੇ ਛਾਤੀ ਦਾ ਐਕਸ-ਰੇ ਮੁਫ਼ਤ ਕੀਤਾ ਜਾਂਦਾ ਹੈ। ਟੀ.ਬੀ ਦੀ ਜਲਦੀ ਅਤੇ ਸਹੀ ਜਾਂਚ ਲਈ ਪੰਜਾਬ ਦ 22 ਜਿਲਿਆਂ ਅਤੇ ਤਿੰਨ ਮੈਡੀਕਲ ਕਾਲਜਾਂ ਵਿੱਚ ਸੀਬੀਨਾਟ ਅਤੇ ਟਰੁੂਨਾਟ ਮਸ਼ੀਨਾਂ ਲੱਗੀਆਂ ਹੋਈਆਂ ਹਨ। ਟੀ.ਬੀ. ਦੇ ਮਰੀਜਾਂ ਲਈ ਜਾਂਚ ਸੁਵਿਧਾਵਾਂ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹਨ। ਪੰਜਾਬ ਸਰਕਾਰ ਵੱਲੋਂ ਟੀ.ਬੀ. ਦੇ ਮਰੀਜਾਂ ਨੂੰ ਇਲਾਜ ਦੌਰਾਨ 500/-ਰੁਪਏ ਪ੍ਰਤੀ ਮਹੀਨਾ ਪੋਸਟ ਯੋਜਨਾ ਤਹਿਤ ਦਿੱਤੇ ਜਾਂਦੇ ਹਨ। ਇਸ ਸਮੇਂ ਡਾ ਭਾਰਤ ਭੂਸ਼ਨ, ਵਕੀਲ ਸਿੰਘ, ਗੁਰਜੰਟ ਸਿੰਘ, ਬਲਕਰਨ ਸਿੰਘ ਐਸ.ਟੀ.ਐਸ, ਜਸਵਿੰਦਰ ਸਿੰਘ ਐਲ.ਟੀ. ਅਤੇ ਆਸ਼ਾ ਵਰਕਰ ਮੋਜੂਦ ਸਨ।