ਗਿੱਦੜਬਾਹਾ ਵਿਖੇ ਸ੍ਰੀ ਗੁਰੂ ਰਵੀਦਾਸ ਸਭਾ ਦੀ ਅਹਿਮ ਮੀਟਿੰਗ ਆਯੋਜਿਤ

ਗਿੱਦੜਬਾਹਾ:- ਗਿੱਦੜਬਾਹਾ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਦੀ ਅਹਿਮ ਮੀਟਿੰਗ ਦੇਰ ਸ਼ਾਮ ਸਥਾਨਕ ਪ੍ਰੀਤ ਨਗਰ ਦੇ ਸ੍ਰੀ ਗੁਰੂ ਰਵੀਦਾਸ ਮੰਦਰ ਵਿਖੇ ਸਭਾ ਦੇ ਪ੍ਰਧਾਨ ਰਮੇਸ਼ ਫੌਜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਭੀਮ ਆਰਮੀ ਅਤੇ ਬੀ.ਐੱਸ.ਪੀ. ਦੇ ਮੈਂਬਰ ਸ਼ਾਮਲ ਸਨ। ਮੀਟਿੰਗ 'ਚ ਪ੍ਰਧਾਨ ਰਮੇਸ਼ ਫੌਜੀ ਨੇ ਦੱਸਿਆ ਕਿ ਦਿੱਲੀ ਵਿਖੇ ਗੁਰੂ ਰਵੀਦਾਸ ਮੰਦਰ ਤੋੜੇ ਜਾਣ ਨਾਲ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ਼ ਪੰਜਾਬ 'ਚ ਰੋਸ ਦੀ ਲਹਿਰ ਦੌੜ ਪਈ ਹੈ, ਜਿਸ ਕਾਰਨ ਗੁੱਸੇ 'ਚ ਆਏ ਲੋਕਾਂ ਵਲੋਂ ਪ੍ਰਦਰਸ਼ਨ ਕਰਕੇ ਟ੍ਰੈਫਿਕ ਜਾਮ ਕੀਤਾ ਜਾ ਰਿਹਾ ਹੈ। ਭੀਮ ਆਰਮੀ ਦੇ ਪੰਜਾਬ ਪ੍ਰਧਾਨ ਧਰਮਪਾਲ ਧੰਮੀ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਸੈਂਟਰ ਸਰਕਾਰ ਨੇ ਮੰਦਿਰ ਤੋੜ ਕੇ ਆਪਣੀ ਗੰਦੀ ਮਾਨਸਿਕਤਾ ਦਿਖਾਈ ਹੈ। ਇਤਿਹਾਸਕ ਤੀਰਥ ਸਥਾਨ 'ਤੇ ਦਿੱਲੀ ਸਰਕਾਰ ਨੇ ਜੋ ਕੰਮ ਕੀਤਾ ਹੈ, ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਧਰਮਪਾਲ ਧਮੀ ਨੇ ਦੱਸਿਆ ਦਿ ਦਿੱਲੀ ਸੁਪਰੀਮ ਕੋਰਟ ਵਲੋਂ ਦਿੱਲੀ ਵਿਖੇ ਸਥਿਤ ਰਵੀਦਾਸ ਮੰਦਰ ਨੂੰ ਤੋੜਨ ਦੇ ਹੁਕਮ ਦਿੱਤੇ ਗਏ ਹਨ, ਜਿਸ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਮੰਦਿਰ ਤੋੜੇ ਜਾਣ ਕਰਕੇ ਰਵਿਦਾਸ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ। ਧਰਮਪਾਲ ਨੇ ਕਿਹਾ ਕਿ ਜੇ ਦਿੱਲੀ ਸਰਕਾਰ ਨੇ ਸਾਡੇ ਬਾਬਾ ਜੀ ਦੇ ਮੰਦਰ ਦੀ ਉਸਾਰੀ ਮੁੜ ਉਸੇ ਤਰ੍ਹਾਂ ਨਾ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਭੀਮ ਆਰਮੀ ਪੰਜਾਬ ਪ੍ਰਧਾਨ ਧਰਮਪਾਲ ਧੰਮੀ, ਸ੍ਰੀ ਚੰਦ, ਦੁਪਿੰਦਰ ਸਿੰਘ ਮੌਜੂਦ ਸਨ।