District NewsMalout News

ਮਿੱਥੇ ਸਮੇਂ ਤੇ ਸਿਕਿਉਰਿਟੀ ਪਲੇਟਾਂ ਨਹੀਂ ਲਗਵਾਈਆਂ ਜਾਂਦੀਆਂ ਤਾਂ ਫਸਟ ਅਫੈਂਸ ਸਮੇਂ 2000/- ਅਤੇ ਦੂਜੀ ਵਾਰ ਦੇ ਅਫੈਂਸ ਤੇ 3000/- ਦਾ ਲੱਗੇਗਾ ਜੁਰਮਾਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ, ਪੰਜਾਬ): ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਵੱਲੋਂ ਸਮੂਹ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ ( ਪੰਜਾਬ ਰਾਜ ਵਿੱਚ) ਅਤੇ ਸਮੂਹ ਉਪ-ਮੰਡਲ ਮੈਜਿਸਟ੍ਰੇਟ(ਸਿਵਲ) ਕਮ ਰਜਿਸਟਿੰਗ ਐਂਡ ਲਾਇਸੈਂਸਿੰਗ ਅਥਾਰਿਟੀ ( ਮੋਟਰ ਵਹੀਕਲਜ਼)। ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟਸ ਸੰਬੰਧੀ ਪੱਤਰ ਨੰਬਰ:ਸਟਕ-ਇੰਨ(ਏਈ)/21359-21459 ਮਿਤੀ 22-02-2023 ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਅੰਕਿਤ ਮਾਮਲੇ ਸੰਬੰਧੀ ਆਪ ਦੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਉਹਨਾਂ ਮੋਟਰ ਗੱਡੀ ਮਾਲਕਾਂ ਜਿਨ੍ਹਾਂ ਵੱਲੋਂ ਆਪਣੀਆਂ ਮੋਟਰ ਗੱਡੀਆਂ ਤੇ ਅਜੇ ਤੱਕ ਵੀ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਗਵਾਈਆਂ ਗਈਆਂ ਹਨ। ਸਰਕਾਰ ਦੁਆਰਾ ਉਹਨਾਂ ਨੂੰ 4 ਮਹੀਨੇ ਦਾ ਸਮਾਂ ਹੋਰ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਮੋਟਰ ਗੱਡੀਆਂ ਤੇ ਇਹ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ। ਇਸ ਸੰਬੰਧ ਵਿੱਚ ਮੁੱਖ ਦਫਤਰ ਪੱਧਰ ਤੇ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ

ਅਤੇ ਵੱਖੋ-ਵੱਖ ਰੇਡੀਓ ਚੈਨਲਾਂ ਤੇ ਜਿੰਗਲ ਬਰਾਡਕਾਸਟ ਵੀ ਕਰਵਾਇਆ ਜਾ ਰਿਹਾ ਹੈ। ਇਹਨਾਂ ਇਸ਼ਤਿਹਾਰਾਂ/ਬਰਾਡਕਾਸਟਿੰਗ ਰਾਂਹੀ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੀਆਂ ਮੋਟਰ ਗੱਡੀਆਂ ਤੇ 4 ਮਹੀਨਿਆਂ ਦੇ ਅੰਦਰ-ਅੰਦਰ ਗਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਵਾਉਣ। ਜੇਕਰ ਮਿੱਥੇ ਸਮੇਂ ਅੰਦਰ ਇਹ ਸਿਕਿਉਰਿਟੀ ਪਲੇਟਾਂ ਨਹੀਂ ਲਗਵਾਈਆਂ ਜਾਂਦੀਆਂ ਤਾਂ ਫਸਟ ਅਫੈਂਸ ਸਮੇਂ 2000/- ਅਤੇ ਦੂਜੀ ਵਾਰ ਦੇ ਅਫੈਂਸ ਤੇ 3000/- ਜੁਰਮਾਨਾ ਵਸੂਲ ਕੀਤਾ ਜਾਵੇਗਾ। ਇਹਨਾਂ ਤੱਥਾਂ ਸਨਮੁੱਖ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ-ਆਪਣੇ ਅਧਿਕਾਰ ਖੇਤਰ ਦੀ ਆਮ ਪਬਲਿਕ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ ਕਿ ਜਿਨ੍ਹਾਂ ਮੋਟਰ ਗੱਡੀ ਮਾਲਕਾਂ ਦੁਆਰਾ ਆਪਣੀਆਂ ਮੋਟਰ ਗੱਡੀਆਂ ਤੇ ਅਜੇ ਤੱਕ ਵੀ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਗਵਾਈਆਂ ਗਈਆਂ ਹਨ ਉਹ ਤੁਰੰਤ ਆਪਣੀਆਂ ਮੋਟਰ ਗੱਡੀਆਂ ਤੋਂ ਇਹ ਰਜਿਸਟ੍ਰੇਸ਼ਨ ਪਲੇਟਾਂ ਲਗਵਾਉਣ। ਜਿੰਨੇ ਸਮੇਂ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਉਸ ਸਮੇਂ ਦੌਰਾਨ ਬਿਨਾਂ ਉਕਤ ਪਲੇਟਾਂ ਦੇ ਕਿਸੇ ਵੀ ਮੋਟਰ ਗੱਡੀ ਮਾਲਕ/ਚਾਲਕ ਦਾ ਚਲਾਨ ਨਾ ਕੀਤਾ ਜਾਵੇ।

Author: Malout Live

Back to top button