District NewsMalout News
ਡੀ.ਪੀ ਜਵੈਲਰਜ਼ ਸ਼ੋ-ਰੂਮ ਤੇ ਵਧਾਈ ਦੇਣ ਪਹੁੰਚੇ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ
ਮਲੋਟ: ਬੀਤੇ ਦਿਨੀਂ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਪੁਰਾਣੀ ਸਬਜ਼ੀ ਮੰਡੀ, ਸੁਪਰ ਬਜ਼ਾਰ, ਮਲੋਟ ਵਿਖੇ ਨਵੇਂ ਬਣੇ ਜਵੈਲਰੀ ਸ਼ੋ-ਰੂਮ ਡੀ.ਪੀ. ਜਵੈਲਰਜ਼ ਵਿਖੇ ਪਹੁੰਚੇ। ਉਨ੍ਹਾਂ ਸ਼ੋ-ਰੂਮ ਸੰਚਾਲਕ ਵਰਿੰਦਰ ਸਿੰਘ, ਕੁਲਜੀਤ ਸਿੰਘ, ਸੁਖਦੀਪ ਸਿੰਘ ਅਤੇ ਸਮੂਹ ਪਰਿਵਾਰ ਨੂੰ ਨਵੇਂ ਸ਼ੋ-ਰੂਮ ਦੀ ਸ਼ੁਰੂਆਤ ਦੀ ਵਧਾਈ ਦਿੱਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਮਲੋਟ ਸ਼ਹਿਰ ਵਿੱਚ ਜਵੈਲਰੀ ਦੇ Exclusive ਸ਼ੋ-ਰੂਮ ਦੇ ਉਦਘਾਟਨ ਨਾਲ ਹੁਣ ਮਲੋਟ ਅਤੇ ਲੰਬੀ ਹਲਕੇ ਦੇ ਲੋਕਾਂ ਨੂੰ ਦੂਰ-ਦਰਾਡੇ ਜਾਣ ਦੀ ਲੋੜ ਨਹੀਂ ਪਵੇਗੀ ਕਿਓਂ ਜੋ ਇੱਥੇ ਸਿਲਵਰ, ਗੋਲਡ, ਡਾਇਮੰਡ ਅਤੇ ਕੁੰਦਨ ਦੀ ਹੈਵੀ ਅਤੇ ਲਾਇਟ ਹਰ ਤਰ੍ਹਾਂ ਦੀ ਜਵੈਲਰੀ ਬੇਸਿਕ ਕੀਮਤ ਅਤੇ ਸਰਕਾਰ ਤੋਂ ਮਨਜੂਰਸ਼ੁਦਾ ਹੋਲਮਾਰਕ ਨਾਲ ਮਿਲੇਗੀ।
Author: Malout Live