ਭੋਗ ਤੇ ਵਿਸ਼ੇਸ਼
ਹੁਤ ਹੀ ਵਧੀਆ ਤੇ ਨਿੱਘੇ ਸੁਭਾਅ ਦੇ ਮਾਲਕ ਬੀਬੀ ਗੁਰਮੀਤ ਕੌਰ ਜੋ ਕਿ ਬੀਤੀ 09 ਅਕਤੂਬਰ ਨੂੰ ਆਪਣੇ ਸਾਕ ਸਬੰਧੀਆਂ ਤੋਂ ਰੁਖਸਤੀ ਲੈ ਕੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ । ਬੀਬੀ ਗੁਰਮੀਤ ਕੌਰ ਦਾ ਜਨਮ 08-08-1958 ਨੂੰ ਜਲਾਲਾਬਾਦ (ਫਾਜ਼ਿਲਕਾ) ਹਲਕੇ ਦੇ ਪਿੰਡ ਲੱਖੇ ਮੁਸਾਹਿਬ ਵਿਖੇ ਪਿਤਾ ਪੁਰਖੀ ਕਿੱਤੇ ਨਾਲ ਸਬੰਧਤ ਜੈ ਦਿਆਲ ਸਿੰਘ ਨੰਬਰਦਾਰ ਦੇ ਘਰ ਹੋਇਆ । ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਰਾਪਤ ਕੀਤੀ । ਆਪ ਦਾ ਵਿਆਹ ਪਿੰਡ ਸ਼ੇਰਾਂ ਵਾਲਾ (ਲੰਬੀ) ਵਾਸੀ ਭਾਈ ਸਰਦੂਲ ਸਿੰਘ ਨਾਲ ਹੋਇਆ । ਆਪ ਦੇ ਘਰ ਤਿੰਨ ਪੁੱਤਰਾਂ ਇਕਬਾਲ ਸਿੰਘ, ਪ੍ਰਿਤਪਾਲ ਸਿੰਘ ਅਤੇ ਮਾਸਟਰ ਬਲਦੇਵ ਸਿੰਘ ਸਾਹੀਵਾਲ ਨੇ ਜਨਮ ਲਿਆ ਜੋ ਕਿ ਲੰਬਾ ਸਮੇ ਤੋਂ ਅਧਿਆਪਕ ਹੱਕਾਂ ਲਈ ਸੰਘਰਸ਼ ਕਰਦੇ ਰਹੇ ਹਨ। ਬੀਬੀ ਗੁਰਮੀਤ ਕੌਰ ਦਾ ਜੀਵਨ ਸਧਾਰਨ ਤੇ ਉੱਚੀ ਸੋਚ ਵਾਲਾ ਹੋ ਨਿਬੜਿਆ । ਸਰਦਾਰਨੀ ਗੁਰਮੀਤ ਕੌਰ ਮਿਤੀ 09-10-2019 ਨੂੰ ਆਪਣੀ 61 ਸਾਲਾ ਜੀਵਨ ਯਾਤਰਾ ਪੂਰੀ ਕਰਦੇ ਹੋਏ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਗਏ ਹਨ । ਓਹਨਾਂ ਦੀ ਅੰਤਿਮ ਅਰਦਾਸ ਲਈ ਅਰੰਭ ਹੋਏ ਅਖੰਡ ਪਾਠ ਦਾ ਭੋਗ ਅਤੇ ਕੀਰਤਨ 11 ਵਜੇ ਤੋਂ 1 ਵਜੇ ਤੱਕ ਮਿਤੀ 18-10-2019 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਸ਼ੇਰਾਂ ਵਾਲਾ (ਲੰਬੀ) ਜਿਲਾ ਸ਼ੀ ਮੁਕਤਸਰ ਸਾਹਿਬ ਵਿਖੇ ਹੋਏਗਾ।