District NewsMalout News

ਇੰਟਰ ਸਟੇਟ ਕਰਾਟੇ ਚੈਂਪੀਅਨਸ਼ਿਪ ਦਿੱਲੀ ਵਿੱਚ ਗੁਰਮੀਤ ਕਰਾਟੇ ਅਕੈਡਮੀ ਨੇ ਜਿੱਤੇ ਗੋਲਡ ਮੈਡਲ

ਮਲੋਟ : ਇਲਾਕੇ ਦੀ ਮੰਨੀ ਪ੍ਰਮੰਨੀ ਗੁਰਮੀਤ ਕਰਾਟੇ ਅਕੈਡਮੀ ਦੇ ਖਿਡਾਰੀ ਕਰਾਟੇ ਖੇਡ ਵਿੱਚ ਹਮੇਸ਼ਾ ਮੱਲਾਂ ਮਾਰਦੇ ਆ ਰਹੇ ਹਨ। ਸਪੋਰਟਸ ਕਰਾਟੇ ਐਸੋਸੀਏਸ਼ਨ ਦਿੱਲੀ ਵੱਲੋ ਬੈਡਮਿੰਟਨ ਹਾਲ ਦਿੱਲੀ ਵਿਖੇ 28 ਜਨਵਰੀ ਨੂੰ ਇੰਟਰ ਸਟੇਟ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ 10 ਸੂਬਿਆਂ ਦੇ 300 ਖਿਡਾਰੀਆਂ ਨੇ ਭਾਗ ਲਿਆ ਅਤੇ ਪੰਜਾਬ ਦੀ ਟੀਮ ਵੱਲੋਂ ਮਲੋਟ ਦੇ ਖਿਡਾਰੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੁਮਨਪ੍ਰੀਤ ਸਿੰਘ ਨੇ ਅੰਡਰ 40 ਕਿੱਲੋ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਨਵਜੋਤ ਕੌਰ ਨੇ ਅੰਡਰ 56 ਕਿੱਲੋ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ।

ਗੁਰਲਾਲ ਸਿੰਘ ਜੀ.ਟੀ.ਬੀ ਪਬਲਿਕ ਸਕੂਲ ਨੇ ਅੰਡਰ 70 ਕਿੱਲੋ ਵਿੱਚੋਂ ਗੋਲਡ ਮੈਡਲ ਅਤੇ ਅਰਮਾਨਜੋਤ ਸਿੰਘ ਨੇ 65 ਕਿੱਲੋ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਟੀਮ ਦੇ ਮਲੋਟ ਪਹੁੰਚਣ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸ਼ਹਿਰ ਵਾਸੀਆਂ ਵੱਲੋਂ ਟੀਮ ਮੈਨੇਜਰ ਹਰਪ੍ਰੀਤ ਕੌਰ ਅਤੇ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਪੰਜਾਬ ਨੂੰ ਵਧਾਈ ਦਿਤੀ।

Author : Malout Live

Back to top button