Malout News

ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਰਕਾਰੀ ਹਸਪਤਾਲ ਦੀ ਕੀਤੀ ਗਈ ਸਫ਼ਾਈ

ਮਲੋਟ:- ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਐੱਨ.ਸੀ.ਸੀ. ਦੇ ਕਰਨਲ ਆਰ.ਐੱਸ. ਭੱਟੀ ਦੇ ਨਿਰਦੇਸ਼ਾਂ ਤੇ ਸਕੂਲ ਪਿ੍ੰਸੀਪਲ ਨੀਰੂ ਬਠਲਾ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਦੀ ਸਫ਼ਾਈ ਕੀਤੀ ਗਈ। ਇਸ ਦੌਰਾਨ ਐੱਸ.ਐੱਮ.ਓ. ਡਾ. ਗੁਰਚਰਨ ਸਿੰਘ ਮਾਨ, ਡਾ. ਸੁਨੀਲ ਅਰੋੜਾ ਤੇ ਸਰਕਾਰੀ ਹਸਪਤਾਲ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ । ਐੱਸ.ਐੱਮ.ਓ. ਡਾ. ਗੁਰਚਰਨ ਸਿੰਘ ਮਾਨ ਵਲੋਂ ਬੱਚਿਆਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ । ਹਸਪਤਾਲ ਦੇ ਇਲਾਵਾ ਕੈਡਿਟਾਂ ਨੇ ਆਪਣੇ ਸਕੂਲ ਅਤੇ ਆਲੇ-ਦੁਆਲੇ ਦੀ ਵੀ ਸਫ਼ਾਈ ਕੀਤੀ। ਇਸ ਦੌਰਾਨ ਐੱਨ.ਸੀ.ਸੀ. ਅਫ਼ਸਰ ਸੀਮਾ ਖੁਰਾਣਾ ਨੇ ਕਿਹਾ ਕਿ ਅਸੀਂ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖ ਕੇ ਕਈ ਬਿਮਾਰੀਆਂ ਬਚ ਸਕਦੇ ਹਾਂ। ਇਸ ਦੌਰਾਨ 6 ਪੰਜਾਬ ਐੱਨ.ਸੀ.ਸੀ. ਬਟਾਲੀਅਨ ਦੇ ਹੌਲਦਾਰ ਇਕਬਾਲ ਸਿੰਘ, ਜੈ ਸਿੰਘ ਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button