Malout News

ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ ਵੱਲੋਂ ਸਰਕਾਰੀ (ਕੰਨਿਆ) ਸੀਨੀ. ਸੈਕੰ. ਸਕੂਲ ਮਲੋਟ ਵਿਦਿਆਰਥਣਾਂ ਨੂੰ ਦਿੱਤਾ ਗਿਆ ਮੋਟੀਵੇਸ਼ਨ ਲੈਕਚਰ

ਮਲੋਟ:- ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਸ. ਗੁਰਬਿੰਦਰਪਾਲ ਸਿੰਘ ਦੀ ਦਿਸ਼ਾ ਨਿਰਦੇਸ਼ ਅਤੇ ਐੱਨ.ਸੀ.ਸੀ ਅਫ਼ਸਰ ਸ਼੍ਰੀਮਤੀ ਸਿਮਤਾ ਦੀ ਦੇਖ-ਰੇਖ ਵਿੱਚ ਮੋਟੀਵੇਸ਼ਨ ਲੈਕਚਰ ਆਯੋਜਿਤ ਕੀਤਾ ਗਿਆ। ਜਿਸ ਵਿੱਚ 6 ਪੰਜਾਬ ਗਰਲਜ ਬਟਾਲੀਅਨ ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ ਮੁੱਖ ਵਕਤਾ ਦੇ ਤੌਰ ‘ਤੇ ਸ਼ਾਮਿਲ ਹੋਏ। ਮੀਡੀਆ ਕੋਆਰਡੀਨੇਟਰ ਡਾ.ਹਰਿਭਜਨ ਪ੍ਰਿਯਦਰਸ਼ੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਨੇ ਐੱਨ.ਸੀ.ਸੀ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਨ.ਸੀ.ਸੀ ਦੁਆਰਾ ਨਾ ਕੇਵਲ ਵਿਦਿਆਰਥੀਆਂ ਵਿੱਚ ਦੇਸ਼ ਪ੍ਰੇਮ 

ਦੀ ਭਾਵਨਾ ਪੈਦਾ ਹੁੰਦੀ ਹੈ ਬਲਕਿ ਉਹਨਾਂ ਦੇ ਵਿੱਚ ਅਨੁਸ਼ਾਸਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ ਜੋ ਕਿ ਇੱਕ ਮਨੁੱਖ ਦੇ ਜੀਵਨ ਦੀ ਪ੍ਰਮੁੱਖ ਲੋੜ ਹੈ। ਇਸ ਤੋਂ ਇਲਾਵਾ ਉਹਨਾਂ ਨੇ ਐੱਨ.ਸੀ.ਸੀ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਨਾਲ-ਨਾਲ ਚੰਗੇ ਅਫ਼ਸਰ ਵੀ ਪੈਦਾ ਕਰਦੀ ਹੈ। ਉਹਨਾਂ ਦੇ ਨਾਲ ਸੂਬੇਦਾਰ ਨਕੁਲ, ਸੂਬੇਦਾਰ ਸੁਨੀਲ ਅਤੇ ਸੂਬੇਦਾਰ ਵਰਿੰਦਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਹੋਏ। ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਐੱਨ.ਸੀ.ਸੀ ਐਕਟੀਵਿਟੀ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਐੱਨ.ਸੀ.ਸੀ ਅਫ਼ਸਰ ਸ਼੍ਰੀਮਤੀ ਸਿਮਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀਮਤੀ ਮੀਨਾਕਸ਼ੀ, ਸ਼੍ਰੀਮਤੀ ਹਰਪ੍ਰੀਤ ਬੇਦੀ ਅਤੇ ਸ. ਜਸਵਿੰਦਰ ਸਿੰਘ ਆਦਿ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button