ਗਊਸ਼ਾਲਾ ਦਾ ਲੈਂਟਰ ਡਿੱਗਣ ਕਾਰਨ ਸੈਂਕੜੇ ਗਊਆਂ ਹੇਠਾਂ ਦੱਬੀਆਂ
ਭਗਤਾ ਭਾਈਕਾ :- ਬੀਤੀ ਰਾਤ ਤੋਂ ਪੈ ਰਹੀ ਤੇਜ਼ ਬਾਰਿਸ਼ ਕਾਰਨ ਬਠਿੰਡਾ ਦੀ ਗਊਸ਼ਾਲਾ ਭਗਤਾ ਭਾਈ ਦਾ ਲੈਂਟਰ ਡਿੱਗ ਜਾਣ ਕਾਰਨ ਸੈਂਕੜੇ ਗਊਆਂ ਥੱਲੇ ਆ ਗਈਆ ਹਨ। ਵੱਡੀ ਗਿਣਤੀ ਵਿਚ ਲੋਕ ਬਚਾਓ ਕਾਰਜਾਂ ਵਿਚ ਲੱਗੇ ਹੋਏ ਹਨ। ਪ੍ਰਬੰਧਕਾਂ ਨੇ ਇਲਾਕੇ ਭਰ ਤੋਂ ਹੋਰ ਨੌਜਵਾਨਾਂ ਨੂੰ ਜਲਦੀ ਪਹੁੰਚਣ ਦੀ ਅਪੀਲ ਕੀਤੀ ਹੈ।