ਮਿਡ-ਡੇ-ਮੀਲ ਵਿੱਚ ਬੱਚਿਆਂ ਨੂੰ ਦਿੱਤੇ ਜਾਣਗੇ ਫਰੂਟ, ਕੇਂਦਰ ਸਰਕਾਰ ਦੁਆਰਾ ਹੁਕਮ ਜਾਰੀ
ਮਲੋਟ (ਪੰਜਾਬ): ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਮਿਲਣ ਵਾਲੀ ਮਿਡ ਡੇਅ ਮੀਲ ਵਿੱਚ ਹੁਣ ਫਲ਼ ਵੀ ਸ਼ਾਮਿਲ ਹੋ ਗਏ ਹਨ। ਕਰਵਾਏ ਗਏ ਸੋਸ਼ਲ ਆਡਿਟ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ। ਜਿਸ ਵਿੱਚ ਦੱਸਿਆ ਗਿਆ ਕਿ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਇੱਕ ਫਲ਼ ਵੀ ਦਿੱਤਾ ਜਾਵੇ। ਮਿਡ ਡੇ ਮੀਲ ਦੀ ਲਿਸਟ ਵਿੱਚ ਹੁਣ ਫਰੂਟ ਵੀ ਸ਼ਾਮਿਲ ਕਰ ਦਿੱਤਾ ਗਿਆ ਹੈ।
ਹਫ਼ਤੇ 'ਚ ਇੱਕ ਦਿਨ ਫਰੂਟ ਦਿੱਤਾ ਜਾਵੇਗਾ। ਸਰਕਾਰ ਨੇ ਸਕੂਲਾਂ ਨੂੰ ਹਫ਼ਤੇ ਵਿੱਚ ਇੱਕ ਦਿਨ ਸੋਮਵਾਰ ਨੂੰ ਹਰ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਕੇਲਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਸਕੂਲਾਂ ਨੂੰ 5/- ਰੁਪਏ ਪ੍ਰਤੀ ਕੇਲਾ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਫ਼ੰਡ ਵੱਖਰੇ ਤੌਰ ‘ਤੇ ਉਪਲੱਬਧ ਕਰਵਾਏ ਜਾਣਗੇ। ਇਹ ਹੁਕਮ ਜਨਵਰੀ 2024 ਤੋਂ ਮਾਰਚ 2024 ਤੱਕ ਲਾਗੂ ਰਹਿਣਗੇ। Author: Malout Live