ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਿਲ੍ਹੇ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 6 ਅਪ੍ਰੈਲ ਤੋਂ 28 ਅਪ੍ਰੈਲ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਦੌਰੇ ਕਰਨ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁੱਦ ਮੌਕੇ ਤੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਉਹ ਖੁੱਦ 12 ਅਪ੍ਰੈਲ ਨੂੰ ਪਿੰਡ ਚੱਕ ਕਾਲਾ ਸਿੰਘ ਵਿਖੇ ਰੋੜ੍ਹਾਂਵਾਲਾ, ਚੱਕ ਜਵਾਹਰੇਵਾਲਾ ਅਤੇ ਫੱਤਣਵਾਲਾ ਅਤੇ 26 ਅਪ੍ਰੈਲ ਨੂੰ ਪਿੰਡ ਰਖਾਲਾ ਵਿਖੇ ਪਿੰਡ ਸ਼ੇਖ ਅਤੇ ਛੱਤੇਆਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਨਣਗੇ। ਵਧੀਕ ਡਿਪਟੀ ਕਮਿਸ਼ਨਰ (ਜ਼) ਸ਼੍ਰੀ ਮੁਕਤਸਰ ਸਾਹਿਬ ਵਲੋਂ ਪਿੰਡ ਜੱਸੇਆਣਾ ਵਿਖੇ 6 ਅਪ੍ਰੈਲ ਨੂੰ ਪਿੰਡ ਮੜ੍ਹਮੱਲੂ, ਲੰਡੇ ਰੋਡੇ ਅਤੇ 25 ਅਪ੍ਰੈਲ ਨੂੰ ਭੁੱਲਰਵਾਲਾ ਵਿਖੇ ਢਾਣੀ ਤੇਲੀਆਂਵਾਲੀ, ਹਾਕੂਵਾਲਾ ਅਤੇ ਕੰਦੂਖੇੜਾ, ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ 13 ਅਪ੍ਰੈਲ ਨੂੰ ਪਿੰਡ ਕਾਨਿਆਂਵਾਲੀ ਵਿਖੇ ਜਗਤ ਸਿੰਘ ਵਾਲਾ, ਮੁਕੰਦ ਸਿੰਘ ਵਾਲਾ ਅਤੇ ਢਾਣੀ ਵੀਰ ਸਿੰਘ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਪ੍ਰੋਗਰਾਮ ਅਨੁਸਾਰ 17 ਅਪ੍ਰੈਲ ਨੂੰ ਐੱਸ.ਡੀ.ਐੱਮ ਮਲੋਟ ਵੱਲੋਂ ਪਿੰਡ ਦਾਨੇਵਾਲਾ ਵਿਖੇ ਕਿੰਗਰਾ, ਰੱਥੜੀਆਂ, ਧੋਲਾ-ਕਿੰਗਰਾ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ। ਐੱਸ.ਡੀ.ਐੱਮ ਗਿੱਦੜਬਾਹਾ ਵੱਲੋਂ 18 ਅਪ੍ਰੈਲ ਨੂੰ ਪਿੰਡ ਕੋਠੇ ਹਜ਼ੂਰੇ ਸਿੰਘ ਵਾਲੇ ਵਿਖੇ ਪਹੁੰਚ ਕੇ ਕੋਠੇ ਬਰੜੇਵਾਲਾ ਅਤੇ ਕੋਠੇ ਚੀਦਿਆਂਵਾਲੇ ਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ। DDPO ਵੱਲੋਂ 10 ਅਪ੍ਰੈਲ ਨੂੰ ਪਿੰਡ ਸ਼ੇਰਗੜ੍ਹ ਵਿਖੇ ਖਾਨੇ ਕੀ ਢਾਬ, ਭੁਲੇਰੀਆ ਅਤੇ 28 ਅਪ੍ਰੈਲ ਨੂੰ ਪਿੰਡ ਲੁਬਾਣਿਆਂਵਾਲੀ ਵਿਖੇ ਵੰਗਲ ਅਤੇ ਰੰਧਾਵਾ ਪਿੰਡਾਂ ਦੇ ਲੋਕਾਂ ਦੀਆਂ ਦੁੱਖ ਤਕਲੀਫਾ ਸੁਣੀਆਂ ਜਾਣਗੀਆਂ। ਜਿਲ੍ਹਾ ਮਾਲ ਅਫਸਰ ਵੱਲੋਂ 11 ਅਪ੍ਰੈਲ ਨੂੰ ਆਸਾ ਬੁੱਟਰ ਵਿਖੇ ਖਿੜਕੀਆਂਵਾਲਾ, ਸੂਰੇਵਾਲਾ ਅਤੇ 27 ਅਪ੍ਰੈਲ ਨੂੰ ਖੱਪਿਆਂਵਾਲਾ ਵਿਖੇ ਨੂਰਪੁਰ ਕ੍ਰਿਪਾਲਕੇ ਅਤੇ ਗੁਲਾਬੇਵਾਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। BDPO ਸ਼੍ਰੀ ਮੁਕਤਸਰ ਸਾਹਿਬ ਵੱਲੋਂ 19 ਅਪ੍ਰੈਲ ਨੂੰ ਸ਼ੀਰਵਾਲੀ ਵਿਖੇ ਭੰਗੇਵਾਲਾ ਅਤੇ ਡੋਹਕ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ । ਇਸੇ ਤਰ੍ਹਾਂ ਹੀ BDPO ਮਲੋਟ ਵੱਲੋਂ 20 ਅਪ੍ਰੈਲ ਨੂੰ ਪ੍ਰੋਗਰਾਮ ਅਨੁਸਾਰ ਪਿੰਡ ਤਾਮਕੋਟ ਵਿਖੇ ਚੱਕ ਤਾਮਕੋਟ, ਲਖਮੀਰੇਆਣਾ ਅਤੇ ਦਬੜਾ ਪਿੰਡ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। BDPO ਗਿੱਦੜਬਾਹਾ ਵੱਲੋਂ 21 ਅਪ੍ਰੈਲ ਨੂੰ ਫਕਰਸਰ ਵਿਖੇ ਪਹੁੰਚ ਕੇ ਥੇਹੜੀ ਅਤੇ ਘੱਗਾ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ। BDPO ਲੰਬੀ ਵੱਲੋਂ 24 ਅਪ੍ਰੈਲ ਨੂੰ ਫਤੂਹੀਖੇੜਾ ਵਿਖੇ ਪਹੁੰਚ ਕੇ ਕੁੱਤਿਆਂਵਾਲੀ ਅਤੇ ਰੋੜ੍ਹਾਂਵਾਲੀ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਊਂਸਮੈਂਟ ਕਰਵਾਈ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ। Author: Malout Live