Malout News

ਪਿੰਡ ਥੇਹਰੀ ਵਿਚ ਸ਼ਿਸ਼ੂ ਪਬਲਿਕ ਸਕੂਲ ਵਿਖੇ ਨਸ਼ਾਵਿਰੋਧੀ ਅਤੇ ਟ੍ਰੈਫਿਕ ਨਿਯਮ ਜਾਗਰੂਕਤਾ ਲਗਾਇਆ ਗਿਆ ਸੈਮੀਨਾਰ

ਮਲੋਟ:- ਅੱਜ ਪਿੰਡ ਥੇਹਰੀ ਵਿਚ ਸ਼ਿਸ਼ੂ ਪਬਲਿਕ ਸਕੂਲ ਵਿਖੇ ਨਸ਼ਾ ਵਿਰੋਧੀ ਅਤੇ ਟ੍ਰੈਫਿਕ ਨਿਯਮ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਹੋਲਦਾਰ ਨਾਇਬ ਸਿੰਘ ਨੂਰੀ ਨੇ ਇਕ ਗੀਤ ਨਾਲ ਕੀਤੀ। ਏ.ਐਸ.ਆਈ ਗੁਰਜੰਟ ਜਟਾਣਾ ਅਤੇ ਏ.ਐਸ.ਆਈ ਗੁਰਾਂ ਦਿਤਾ ਸਿੰਘ ਨੇ ਟ੍ਰੈਫਿਕ ਬਾਰੇ ਬਚਿਆ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿਤੀ। ਸਿਪਾਹੀ ਸਮਨਦੀਪ ਮਾਇਕਲ ਨੇ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ ।ਇਸ ਦੌਰਾਨ ਗਿਦੜਬਾਹਾ ਟ੍ਰੈਫਿਕ ਇੰਚਾਰਜ ਏ.ਐਸ.ਆਈਦਰਸ਼ਨ ਸਿੰਘ ਵੀ ਹਾਜਰ ਸੀ। ਇਸ ਸੈਮੀਨਾਰ ਵਿਚ ਏ.ਐਸ.ਆਈ ਗੁਰਾਂਦਿੱਤਾ ਸਿੰਘ ਇੰਚਾਰਜ ਨਸ਼ਾ ਵਿਰੋਧੀ ਚੇਤਨਾ ਯੂਨਿਟ, ਏ.ਐਸ.ਆਈ ਗੁਰਜੰਟ ਸਿੰਘ ਜਟਾਣਾ ਇੰਚਾਰਜ ਟ੍ਰੈਫਿਕ ਸੈੱਲ,ਹੋਲਦਾਰ ਨਾਇਬ ਸਿੰਘ ,ਅਤੇ ਸਿਪਾਹੀ ਸਮਨਦੀਪ ਮਾਇਕਲ ਹਾਜਰ ਸੀ।ਇਸ ਸੈਮੀਨਾਰ ਵਿਚ ਸਕੂਲ ਦੇ ਬੱਚੇ ਅਤੇ ਪਿੰਡ ਥੇਹੜੀ ਦੀ ਪੰਚਾਇਤ,ਪਿੰਡ ਵਾਸੀ ਹਾਜਰ ਸੀ।ਸਕੂਲ ਦੇ ਚੇਅਰਮੈਨ ਬਿੰਦਰ ਬਾਂਸਲ ਅਤੇ ਪਿੰਡ ਫਕਰਸਰ ਦੇ ਜੱਗਾ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ।ਇਸ ਸੈਮੀਨਾਰ ਵਿਚ ਅਵਤਾਰ ਸਿੰਘ ਜੀ .ਓ. ਜੀ. ਹਾਜਰ ਸੀ ।

Leave a Reply

Your email address will not be published. Required fields are marked *

Back to top button