ਡਰੋਨ ਹਮਲਿਆਂ' ਤੋਂ ਬਚਣ ਲਈ ਪੰਜਾਬ ਪੁਲਸ ਨੂੰ ਹਦਾਇਤਾਂ ਜਾਰੀ

,

ਪੰਜਾਬ ਪੁਲਸ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਡਰੋਨ ਹਮਲਿਆਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੇ ਡੀ. ਜੀ. ਪੀ. ਵਲੋਂ ਪੰਜਾਬ ਦੇ ਸਾਰੇ ਐੱਸ. ਐੱਸ. ਪੀਜ਼ ਅਤੇ ਕਮਿਸ਼ਨਰ ਆਫ ਪੁਲਸ ਨੂੰ ਡੋਰਨ ਨਾਲ ਨਜਿੱਠਣ ਦੇ ਹੁਕਮ ਦਿੱਤੇ ਗਏ ਹਨ। ਇਸ ਮੁਤਾਬਕ ਡਰੋਨ ਨੂੰ ਦੇਖਦੇ ਸਾਰ ਹੀ ਗੋਲੀ ਚਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਪੁਲਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕਿਸੇ ਇਲਾਕੇ 'ਚ ਡਰੋਨ ਦਿਖਾਈ ਦਿੰਦਾ ਹੈ ਤਾਂ ਪੰਜਾਬ ਪੁਲਸ ਇੰਡੀਅਨ ਏਅਰ ਫੋਰਸ ਨਾਲ ਸੰਪਰਕ ਕਰਕੇ ਪਤਾ ਲਾਵੇ ਕਿ ਦਿਖਾਈ ਦੇਣ ਵਾਲਾ ਡਰੋਨ ਦੋਸਤ ਹੈ ਜਾਂ ਦੁਸ਼ਮਣ। ਡਰੋਨ ਦੇ ਖਤਰੇ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ, ਇਸ ਸਬੰਧੀ ਸਾਰੇ ਪੁਲਸ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।