District NewsMalout News

ਡਾ. ਸੁਖਦੇਵ ਸਿੰਘ ਗਿੱਲ ਲਗਾਤਾਰ 5ਵੀਂ ਵਾਰ ਬਣੇ ਮਲੋਟ ਵਿਕਾਸ ਮੰਚ ਦੇ ਪ੍ਰਧਾਨ

ਮਲੋਟ: ਵਿਕਾਸ ਮੰਚ ਦੀ ਇੱਕ ਅਹਿਮ ਮੀਟਿੰਗ ਝਾਂਬ ਗੈਸਟ ਹਾਊਸ ਮਲੋਟ ਵਿਖੇ ਹੋਈ। ਜਿਸ ਵਿੱਚ ਪਿਛਲੇ ਸਾਲ ਦਾ ਲੇਖਾ ਜੋਖਾ ਕੀਤਾ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਦੌਰਾਨ ਉੱਘੇ ਸਮਾਜ ਸੇਵਕ ਡਾ. ਸੁਖਦੇਵ ਸਿੰਘ ਗਿੱਲ ਨੂੰ ਲਗਾਤਾਰ 5ਵੀਂ ਵਾਰ ਮਲੋਟ ਵਿਕਾਸ ਮੰਚ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਮਾਸਟਰ ਦਰਸ਼ਨ ਲਾਲ ਕਾਂਸਲ ਨੂੰ ਸਰਪ੍ਰਸਤ, ਪ੍ਰਿਥੀ ਸਿੰਘ ਮਾਨ ਨੂੰ ਮੀਤ ਪ੍ਰਧਾਨ, ਦੇਸ ਰਾਜ ਗਰਗ ਨੂੰ ਜਨਰਲ ਸਕੱਤਰ, ਰਾਕੇਸ਼ ਕੁਮਾਰ ਜੈਨ ਨੂੰ ਸਕੱਤਰ, ਦੇਸ ਰਾਜ ਸਿੰਘ ਨੂੰ ਖ਼ਜਾਨਚੀ ਤੋਂ ਇਲਾਵਾ ਕਸ਼ਮੀਰ ਸਿੰਘ ਭੁੱਲਰ, ਹਰਦਿਆਲ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ, ਮਾਸਟਰ ਹਿੰਮਤ ਸਿੰਘ, ਉਮੇਸ਼ ਨਾਗਪਾਲ, ਕੁਲਵੰਤ ਰਾਏ ਹਾਂਡਾ ਅਤੇ ਗੁਰਜੀਤ ਸਿੰਘ ਗਿੱਲ ਅਗਜੈਕਟਿਵ ਮੈਂਬਰ ਚੁਣੇ ਗਏ। ਡਾ. ਗਿੱਲ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ 5ਵੀਂ ਵਾਰ ਸੇਵਾ ਦਾ ਮੌਕਾ ਦਿੱਤਾ। ਡਾ. ਗਿੱਲ ਨੇ ਵਿਸ਼ਵਾਸ਼ ਦਵਾਇਆ ਕਿ ਸ਼ਹਿਰ ਦੇ ਗੰਭੀਰ ਮੁੱਦੇ ਜਿਵੇਂ ਕਿ ਰੇਲਵੇ ਅੰਡਰ ਬ੍ਰਿਜ, ਸ਼੍ਰੀ ਮੁਕਤਸਰ ਸਾਹਿਬ ਤੋਂ ਮਲੋਟ ਸੜਕ,

ਮਲੋਟ ਸ਼ਹਿਰ ਦਾ ਬੱਸ ਅੱਡਾ ਬਣਾਉਣਾ, ਮਰੇ ਹੋਏ ਪਸ਼ੂਆਂ ਲਈ ਹੱਡਾ ਰੋੜੀ ਬਣਾਉਣੀ, ਸਿਵਲ ਹਸਪਤਾਲ ‘ਚ ਡਾਕਟਰਾਂ ਦੀ ਘਾਟ ਪੂਰੀ ਕਰਨੀ, ਮੇਨ ਬੱਸ ਸਟੈਂਡ ਤੋਂ ਨਿਕਲਣ ਵਾਲੀਆਂ ਬੱਸਾਂ ਨੂੰ ਸਰਵਿਸ ਰੋਡ ‘ਤੇ ਲੈ ਕੇ ਜਾਣਾ ਅਤੇ ਵਹੀਕਲ ਪਾਰਕਿੰਗ ਆਦਿ ਮੁਸ਼ਕਿਲਾਂ ਨੂੰ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮਿਲ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਮਾਸਟਰ ਦਰਸ਼ਨ ਲਾਲ ਕਾਂਸਲ ਸਰਪ੍ਰਸਤ ਨੇ ਪ੍ਰਧਾਨ ਡਾ. ਗਿੱਲ ਅਤੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਂਝੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਡਾ. ਸੁਖਦੇਵ ਸਿੰਘ ਗਿੱਲ, ਪ੍ਰਿਥੀ ਸਿੰਘ ਮਾਨ, ਦੇਸ ਰਾਜ ਗਰਗ, ਰਾਕੇਸ਼ ਕੁਮਾਰ ਜੈਨ, ਦੇਸ ਰਾਜ ਸਿੰਘ, ਕਸ਼ਮੀਰ ਸਿੰਘ ਭੁੱਲਰ, ਹਰਦਿਆਲ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ, ਮਾਸਟਰ ਹਿੰਮਤ ਸਿੰਘ, ਉਮੇਸ਼ ਨਾਗਪਾਲ, ਕੁਲਵੰਤ ਰਾਏ ਹਾਂਡਾ ਅਤੇ ਗੁਰਜੀਤ ਸਿੰਘ ਗਿੱਲ ਆਦਿ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button