ਆਮ ਆਦਮੀ ਪਾਰਟੀ ਬੀ.ਸੀ ਵਿੰਗ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੀ ਕੀਤੀ ਗਈ ਚੋਣ
ਮਲੋਟ: ਆਮ ਆਦਮੀ ਪਾਰਟੀ ਬੀ.ਸੀ.ਵਿੰਗ ਦੀ ਮੀਟਿੰਗ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੀ ਚੋਣ ਕੀਤੀ ਗਈ। ਜਿਸ ਵਿੱਚ ਰਜਿੰਦਰ ਸਿੰਘ ਸੋਹਣੇਵਾਲਾ (ਰਾਮਗੜ੍ਹੀਆ) ਬਲਾਕ ਪ੍ਰਧਾਨ ਚੁਣੇ ਗਏ। ਜਦ ਕਿ ਹਰਪਾਲ ਸਿੰਘ ਸ਼੍ਰੀ ਮੁਕਤਸਰ ਸਾਹਿਬ (ਸਵਰਨਕਾਰ) ਸਕੱਤਰ, ਸੁਖਪਾਲ ਸਿੰਘ ਗੋਨਿਆਣਾ (ਰਾਮਗੜ੍ਹੀਆ) ਮੀਤ ਪ੍ਰਧਾਨ, ਪਰਮਜੀਤ ਸਿੰਘ ਉਦੇਕਰਨ ਮੀਤ ਪ੍ਰਧਾਨ, ਦਿਲਬੀਰ ਸਿੰਘ ਅਕਾਲਗੜ੍ਹ ਸਹਾਇਕ ਸਕੱਤਰ, ਦਲਜੀਤ ਸਿੰਘ ਕੋਟਲੀ, ਗੁਰਸੇਵਕ ਸਿੰਘ ਜੰਡੂ (ਮੀਤ ਪ੍ਰਧਾਨ), ਸੁਰਜੀਤ ਸਿੰਘ ਧੀਮਾਨ ਸਰਪ੍ਰਸਤ ਚੁਣੇ ਗਏ। ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਲੰਬੀ ਬਲਾਕ ਦੇ ਬਾਕੀ ਪਿੰਡਾਂ ਵਿੱਚ ਸੰਪਰਕ ਕਰਕੇ ਬਾਡੀ ਵਿੱਚ ਵਿਸਥਾਰ ਕੀਤਾ ਜਾਵੇਗਾ। ਮੀਟਿੰਗ 'ਚ ਸਰਕਾਰ ਤੋਂ ਮੰਗ ਕੀਤੀ ਕਿ ਰਾਜਨੀਤੀ ਖੇਤਰ, ਸਿੱਖਿਆ ਖੇਤਰ, ਨੌਕਰੀਆਂ ਅਤੇ ਪ੍ਰਮੋਸ਼ਨਾਂ ਸਮੇਂ ਮੰਡਲ ਕਮਿਸ਼ਨ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਰਿਜਰਵੇਸ਼ਨ ਪੰਜਾਬ ਸੂਬੇ ਵਿੱਚ ਵੀ ਲਾਗੂ ਕੀਤੀ ਜਾਵੇ। ਬੁਲਾਰਿਆਂ ਨੇ ਕਿਹਾ ਕਿ ਬੀ.ਸੀ ਵਿੰਗ ਰਾਹੀਂ ਪੱਛੜੇ ਵਰਗ ਦੀਆਂ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਹੱਲ ਲਈ ਯਤਨ ਕੀਤੇ ਜਾਣਗੇ। Author: Malout Live