District NewsMalout News
ਜਿਲ੍ਹਾ ਸਾਂਝ ਕੇਂਦਰ ਵੱਲੋਂ ਡੀ.ਏ.ਵੀ ਸ.ਸ.ਸਕੂਲ ਮਲੋਟ ਵਿਖੇ ਲਗਾਇਆ ਜਾਗਰੂਕਤਾ ਸੈਮੀਨਾਰ
ਮਲੋਟ:- ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਵੱਲੋ ਸ਼ੁਰੂ ਕੀਤੇ ਗਏ ‘ਬਾਲ ਮਿੱਤਰ ਪ੍ਰੋਗਰਾਮ’ ਤਹਿਤ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਦੀ ਯੋਗ ਅਗਵਾਈ ਵਿੱਚ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ
ਵੱਲੋਂ ਡੀ.ਏ.ਵੀ ਸੀਨੀ. ਸੈਕੰ. ਸਕੂਲ ਮਲੋਟ ਵਿਖੇ ਸਾਂਝ ਕੇਂਦਰ ਵੱਲੋਂ ਦਿੱਤੀਆ ਜਾ ਰਹੀਆ ਸੇਵਾਵਾਂ, ਨਸ਼ਿਆਂ ਦੇ ਬੁਰੇ ਪ੍ਰਭਾਵ, ਸ਼ਕਤੀ ਐਪ, ਪੁਲਿਸ ਹੈਲਪਲਾਈਨ 112,181 ਅਤੇ 1930 (ਸਾਈਬਰ ਕਰਾਈਮ ਹੈਲਪ ਲਾਈਨ) ਬਾਰੇ ਵਿਦਿਆਰਥੀਆਂ ਨੂੰ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ।
Author : Malout Live